ਸਾਬਕਾ ਵਿਧਾਇਕ ਮੰਨਾ ਨੇ ਮਿਸਡ ਕਾਲ ਨੰਬਰ ਕੀਤਾ ਜਾਰੀ
ਰਈਆ , 4 ਸਤੰਬਰ (ਰੋਹਿਤ ਅਰੋੜਾ / ਸਲਵਾਨ ) ਸਤੰਬਰ ਮਹੀਨੇ ਦੀ ਸ਼ੁਰੂਆਤ ਵਿੱਚ ਹੀ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਜੇ.ਪੀ.ਨੱਡਾ ਵੱਲੋਂ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਪਹਿਲਾ ਮੈਂਬਰ ਬਣਾਉਣ ਦੇ ਨਾਲ ਹੀ ਸਾਰੇ ਭਾਰਤ ਵਿੱਚ ਭਾਜਪਾ ਦੀ ਮੈਂਬਰਸ਼ਿਪ ਮੁਹਿੰਮ ਦਾ ਆਗਾਜ਼ ਹੋ ਗਿਆ। ਇਸ ਤਰਜ਼ ਤੇ ਵਿਧਾਨ ਸਭਾ ਹਲਕਾ ਬਾਬਾ ਬਕਾਲਾ ਵਿਖੇ ਭਾਜਪਾ ਅੰਮ੍ਰਿਤਸਰ ਦਿਹਾਤੀ ਦੇ ਪ੍ਰਧਾਨ ਮਨਜੀਤ ਸਿੰਘ ਮੰਨਾ ਵੱਲੋਂ ਇਸ ਮੁਹਿੰਮ ਦਾ ਆਗਾਜ਼ ਕੀਤਾ ਗਿਆ। ਇਸ ਦੌਰਾਨ ਭਾਜਪਾ ਪੰਜਾਬ ਦੇ ਸਕੱਤਰ ਮੈਡਮ ਰੇਣੁ ਕਸ਼ਯਪ ਵਿਸ਼ੇਸ਼ ਤੌਰ ਤੇ ਪਹੁੰਚੇ ਅਤੇ ਮੈਂਬਰਸ਼ਿਪ ਲਈ ਮਿਸਡ ਕਾਲ ਨੰਬਰ 8800002024 ਜਾਰੀ ਕੀਤਾ ਗਿਆ। ਜਿਸ ਤੋਂ ਬਾਅਦ ਬੋਲਦਿਆਂ ਉਹਨਾਂ ਮੈਂਬਰਸ਼ਿਪ ਦਾ ਸਾਰਾ ਪ੍ਰੋਸੈਸ ਦੱਸਿਆ। ਇਸ ਉੱਪਰ ਬੋਲਦਿਆਂ ਪ੍ਰਧਾਨ ਮੰਨਾ ਨੇ ਕਿਹਾ ਕਿ ਇਸ ਵਾਰ ਪੇਂਡੂ ਖੇਤਰ ਵਿੱਚ ਪਹਿਲਾਂ ਨਾਲੋਂ ਵੀ ਵੱਧ ਲੋਕ ਇਸ ਮੈਂਬਰਸ਼ਿਪ ਮੁਹਿੰਮ ਦਾ ਹਿੱਸਾ ਬਣ ਰਹੇ ਹਨ। ਇਸ ਦੌਰਾਨ ਜਿਲ੍ਹਾ ਜਨਰਲ ਸੈਕਟਰੀ ਐਡਵੋਕੇਟ ਸੁਸ਼ੀਲ ਦੇਵਗਨ , ਮਨਦੀਪ ਸਲਵਾਨ ਵਾਈਸ ਪ੍ਰਧਾਨ , ਮਹਿਲਾ ਮੋਰਚਾ ਪ੍ਰਧਾਨ ਹਰਪ੍ਰੀਤ ਕੌਰ , ਓ.ਬੀ.ਸੀ। ਮੋਰਚਾ ਦੇ ਪ੍ਰਧਾਨ ਬਾਊ ਸੈਣੀ , ਸੋਨੂ ਸੋਹਲ , ਰਾਜੇਸ਼ ਟਾਂਗਰੀ ਸਰਕਲ ਪ੍ਰਧਾਨ ਰਈਆ , ਅਵਤਾਰ ਸਿੰਘ , ਮਲੂਕ ਸਿੰਘ ਕੈਪਟਨ ਜਸਪਾਲ ਸਿੰਘ , ਕਰਮ ਸਿੰਘ (ਸਾਰੇ ਸਰਕਲ ਪ੍ਰਧਾਨ ) , ਰਾਜੇਸ਼ ਕੁਮਾਰ ਜਨਰਲ ਸੈਕਟਰੀ ਰਈਆ , ਪ੍ਰਦੀਪ ਕੁਮਾਰ ਸੈਕਟਰੀ ਰਈਆ , ਤਰਸੇਮ ਸਿੰਘ , ਦਿਲਬਾਘ ਸਿੰਘ (ਸਾਬਕਾ ਕਾਉਂਸਲਰ ), ਲਾਟ ਚਾਂਦ ਡੇਅਰੀ ਵਾਲੇ ,ਡਿੰਪੀ ਮੀਆਂਵਿੰਡ ਪਰਸਨਲ ਸਕੱਤਰ , ਸ਼ੁਭਮ ਰਈਆ , ਮਾਨ ਸਿੰਘ , ਬੋਬੀ ਸਰਪੰਚ , ਪਿੰਦਰ ਦੌਲੋ ਨੰਗਲ ਆਦਿ ਹਾਜ਼ਿਰ ਸਨ।