Spread the love

ਕਿ ਤੁਸੀਂ ਵੇਖਿਆ ਗੂਗਲ ਦਾ ਫੋਨ PIXEL 9 PRO FOLD , ਜਿਸ ਵਿੱਚ ਹੈ ਕਮਾਲ ਦੀਆਂ ਖੂਬੀਆਂ

GOOGLE PIXEL 9 PRO FOLD – ਗੂਗਲ ਨੇ ਬਹੁਤ ਹੀ ਧੜੱਲੇ ਨਾਲ ਆਪਣੇ ਪਹਿਲੇ ਅਤੇ ਸਬ ਤੋਂ ਮਹਿੰਗੇ ਫੋਨ GOOGLE PIXEL 9 PRO FOLD ਦੇ ਵਿਕਰੀ ਭਾਰਤ ਵਿੱਚ 4 ਸਤੰਬਰ ਤੋਂ ਸ਼ੁਰੂ ਕਰ ਦਿੱਤੀ ਹੈ , ਇਸ ਉੱਪਰ ਦੱਸ ਦਈਏ ਕੇ ਭਾਰਤ ਵਿੱਚ ਪਹਿਲਾ ਹੀ GOOGLE ਦੇ ਦੋ ਫੋਨ GOOGLE PIXEL 9 ਅਤੇ GOOGLE PIXEL 9 PRO XL ਦੀ ਵਿਕਰੀ ਜਾਰੀ ਹੈ।

ਕਿੰਨਾ ਮਹਿੰਗਾ ਹੈ GOOGLE PIXEL 9 PRO FOLD ਆਓ ਜਾਂਦੇ ਹਾਂ ?

ਗੂਗਲ ਦੇ ਇਹ ਫੋਨ ਦੀ ਖੂਬੀ ਹੈ ਕੇ ਇਸ ਵਿੱਚ 16 ਜੀਬੀ ਰੈਮ ਅਤੇ 256 ਜਿਬੀ ਦੀ ਸਟੋਰੇਜ ਹੈ ਅਤੇ ਇਸ ਦਾ ਮੁੱਲ ਤਕਰੀਬਨ 1.72,999 ਰੁਪਏ ਹੈ। ਇਹ ਫੋਨ ਕਾਲੇ ਰੰਗ ਵਿੱਚ ਉਪਲਬੱਧ ਹੈ ਅਤੇ ਫਲਿੱਪਕਾਰਟ ਉੱਪਰ ਖਰੀਦਿਆ ਜਾ ਸਕਦਾ ਹੈ ਅਤੇ ਇਸ ਦੇ ਨਾਲ ਹੀ ਰਿਲਾਇੰਸ ਸਟੋਰ ਤੇ ਵੀ ਇਸ ਫੋਨ ਨੂੰ ਖਰੀਦਿਆ ਜਾ ਸਕਦਾ ਹੈ।

ਕੀ ਹੈ ਖਾਸ ਇਸ ਫੋਨ ਵਿੱਚ ?

GOOGLE PIXEL 9 PRO FOLD ਦੀ 6 ਇੰਚ ਦੀ LTPO OLED Actua , ਫਲੈਕਸ ਡਿਸਪਲੇ ਹੈ ਅਤੇ ਜਿਸ ਦੀ ਪੀਕ ਬ੍ਰੈਟਨੈੱਸ 2700 nits ਹੈ ਇਸ ਦੇ ਨਾਲ ਹੈ ਸਮਾਰਟਫੋਨ ਵਿਚ 6.3 ਇੰਚ 120 ਹਰਟਜ਼ OLED Actua ਕਵਰ ਡਿਸਪਲੇ ਹੈ। ਇਸ ਫੋਲਡੇਬਲ ਫੋਨ ਵਿੱਚ google tensor G4 ਚਿਪਸੇੱਟ ਦਿੱਤਾ ਗਿਆ ਹੈ ਜਿਸ ਦੇ ਨਾਲ ਨਾਲ 16 ਜੀਬੀ ਰੈਮ ਵੀ ਮਿਲਦੀ ਹੈ। ਇਸ ਤੋਂ ਇਲਾਵਾ 4650mAh ਬੈਟਰੀ ਦਿੱਤੀ ਗਈ ਹੈ ਜਿਹੜੀ ਤਾਰ ਅਤੇ qi ਸਪੋਰਟ ਕਰਦੀ ਹੈ। ਫੋਟੋਗ੍ਰਾਫੀ ਨਜ਼ਰੀਏ ਨਾਲ ਇਸ ਵਿਚ 48 ਮੇਗਾਪਿਕਸਲ ਵਾਈਡ ,10.5 ਮੇਗਾਪਿਕਸਲ ਅਲਟਰਾ ਵਾਈਡ ਅਤੇ 10.8 ਮੇਗਾਪਿਕਸਲ ਟੈਲੀਫੋਟੋ ਲੈਂਸ ਦਿੱਤਾ ਗਿਆ ਹੈ। ਇਸ ਵਿੱਚ 10 ਮੇਗਾਪਿਕਸਲ ਫਰੰਟ ਕੈਮਰਾ ਵੀ ਮੌਜੂਦ ਹੈ। PIXEL 9 PRO ADNROID ਦੇ ਨਾਲ ਆਉਂਦਾ ਹੈ ਅਤੇ ਦੱਸ ਸਾਲ ਦੀ ਅੱਪਡੇਟ ਮਿਲਦੀ ਹੈ।

ਆਸ ਕਰਦੇ ਹਾਂ ਕਮਾਲ ਨਿਊਜ਼ ਵੱਲੋਂ ਮੁਹਈਆ ਕਰਵਾਈ ਗਈ ਜਾਣਕਾਰੀ ਤੁਹਾਨੂੰ ਚੰਗੀ ਲੱਗੀ ਹੋਵੇਗੀ।