ਰਈਆ ,05 ਸਤੰਬਰ 2024 ( ਬਿਊਰੋ ) ਹਲਕਾ ਬਾਬਾ ਬਕਾਲਾ ਦੀ ਕਾਂਗਰਸ ਦਾ ਆਪਸੀ ਅੰਦਰੂਨੀ ਵਿਵਾਦ ਕਹੀਏ ਜਾਂ ਕਲੇਸ਼ ਕਹੀਏ , ਜੋ ਪਿਛਲੀ ਵਿਧਾਨ ਸਭਾ ਚੋਣ ਅਤੇ ਖਾਸ ਤੌਰ ਤੇ ਰਈਆ ਦੀ ਨਗਰ ਪੰਚਾਇਤ ਦੀ ਚੋਣ ਦੌਰਾਨ ਦਿੱਸਿਆ ਸੀ ਇੱਕ ਵਾਰ ਫੇਰ ਦੋਬਾਰਾ ਸੁਰਜੀਵ ਹੁੰਦਾ ਨਜ਼ਰ ਆ ਰਿਹਾ ਹੈ। ਮਸਲਾ ਹੈ , ਬਾਬਾ ਬਕਾਲਾ ਸਾਹਿਬ ਵਿਖੇ ਰੱਖੜ ਪੁੰਨਿਆ ਮੇਲੇ ਦੌਰਾਨ ਹੋਣ ਵਾਲੀ ਸਿਆਸੀ ਕਾਨਫਰੰਸ ਦਾ ਨਾਂ ਹੋਣਾ।
ਜਿਕਰਯੋਗ ਹੈ ਕਿ ਬਾਬਾ ਬਕਾਲਾ ਵਿਖੇ ਕਾਂਗਰਸ ਦੀ ਸਿਆਸੀ ਕਾਨਫਰੰਸ ਨਾ ਲੱਗਣ ਦਾ ਠੀਕਰਾ ਸਾਬਕਾ ਵਿਧਾਇਕ ਸੰਤੋਖ ਸਿੰਘ ਭਲਾਈਪੁਰ ਉੱਪਰ ਭੰਨਿਆ ਜਾ ਰਿਹਾ ਹੈ , ਮੇਲੇ ਤੋਂ ਬਾਅਦ ਸੋਸ਼ਲ ਮੀਡੀਆ ਉੱਪਰ ਵਾਇਰਲ ਹੋਈਆਂ ਕੁਝ ਪੋਸਟਾਂ ਦੀ ਮੰਨੀਏ ਤਾਂ ਇਹ ਦੱਸਣ ਦੀ ਕੋਸ਼ਿਸ਼ ਕੀਤੀ ਗਈ ਕਿ ਸਾਬਕਾ ਵਿਧਾਇਕ ਇਕੱਠ ਨਹੀਂ ਕਰ ਸਕੇ ਅਤੇ ਉਹਨਾਂ ਨੇ ਇਸ ਕਾਰਨ ਕਾਨਫਰੰਸ ਨਹੀਂ ਕਰਵਾਈ , ਵਟਸਐਪ ਗਰੁਪਾਂ ਵਿੱਚ ਵੀ ਇਸ ਉੱਪਰ ਚਰਚਾ ਹੁੰਦੀ ਨਜ਼ਰ ਆਈ। ਪਰ ਕੁਝ ਚਿਰ ਬਾਅਦ ਇਸ ਚਰਚਾ ਦੀ ਗਰਮਾਇਸ਼ ਠੰਡੀ ਹੋ ਗਈ ਸੀ ਪਰ ਹੁਣ ਇੱਕ ਨਿੱਜੀ ਅਖ਼ਬਾਰ ਵਿੱਚ 2 ਸਤੰਬਰ 2024 ਨੂੰ ਪ੍ਰਕਾਸ਼ਿਤ ਹੋਈ ਇੱਕ ਖ਼ਬਰ ਤੋਂ ਬਾਅਦ ਹਲਕਾ ਬਾਬਾ ਬਕਾਲਾ ਦੀ ਕਾਂਗਰਸੀ ਖੇਮੇ ਵਿੱਚ ਆਪਸੀ ਖਿੱਚੋ ਤਾਣ ਫੇਰ ਸ਼ੁਰੂ ਹੋ ਗਈ ਹੈ।
ਨਿੱਜੀ ਅਖ਼ਬਾਰ ਵਿੱਚ ਪ੍ਰਕਾਸ਼ਿਤ ਹੋਈ ਖ਼ਬਰ ਨੇ ਸਾਬਕਾ ਸਾਂਸਦ ਜਸਬੀਰ ਸਿੰਘ ਡਿੰਪਾ ਅਤੇ ਸਾਬਕਾ ਵਿਧਾਇਕ ਸੰਤੋਖ ਸਿੰਘ ਭਲਾਈਪੁਰ ਵਿਚਾਲੇ ਲੰਬੇ ਸਮੇਂ ਤੋਂ ਚਲਦੀ ਆ ਰਹੀ ਤਲਖੀ ਫੇਰ ਜਨਤਾ ਸਾਹਮਣੇ ਉਜਾਗਰ ਕਰ ਦਿੱਤੀ ਗਈ ਹੈ ,ਅਤੇ ਨਾਲ ਹੀ ਕਾਨਫਰੰਸ ਨਾ ਲੱਗਣ ਦਾ ਕਾਰਨ ਸਾਬਕਾ ਵਿਧਾਇਕ ਦੇ ਸਾਥੀ ਸਾਬਕਾ ਸੰਸਦ ਡਿੰਪਾ ਦੇ ਸ਼ਰਨ ਚ ਚਲੇ ਜਾਣ ਨੂੰ ਦੱਸਿਆ ਹੈ।
ਦੂਸਰੇ ਪਾਸੇ ਇਸ ਖ਼ਬਰ ਤੋਂ ਬਾਅਦ ਅੱਜ ਸਾਬਕਾ ਵਿਧਾਇਕ ਭਲਾਈਪੁਰ ਦਾ ਖੇਮਾ ਇਸ ਉੱਪਰ ਸਫਾਈ ਦਿੰਦਾ ਨਜ਼ਰ ਆਇਆ , ਇੱਕ ਪ੍ਰੈਸ ਕਾਨਫਰੰਸ ਦੌਰਾਨ ਬੋਲਣ ਵਾਲੇ ਬੁਲਾਰੇ ਗੁਰਦਿਆਲ ਸਿੰਘ ਕੰਗ ਵੱਲੋਂ ਸਾਬਕਾ ਵਿਧਾਇਕ ਦਾ ਪੱਖ ਲੈਂਦਿਆਂ ਕਿਹਾ ਗਿਆ ਕਿ ਕਾਨਫਰੰਸ ਨਾ ਲੱਗਣ ਵਿੱਚ ਸਾਬਕਾ ਵਿਧਾਇਕ ਭਲਾਈਪੁਰ ਦਾ ਕੋਈ ਵੀ ਕਸੂਰ ਨਹੀਂ ਹੈ , ਉਹਨਾਂ ਕਿਹਾ ਪੰਜਾਬ ਪ੍ਰਧਾਨ ਰਾਜਾ ਵੜਿੰਗ ਦੇ ਹੁਕਮਾਂ ਅਨੁਸਾਰ ਅਤੇ ਉਹਨਾਂ ਦੇ ਨਿੱਜੀ ਰੁਜੇਵੀਆਂ ਕਾਰਨ ਅਤੇ ਦੂਸਰਾ ਪ੍ਰਤਾਪ ਸਿੰਘ ਬਾਜਪਾ ਪਾਸ ਸਮਾਂ ਨਾ ਹੋਣ ਕਾਰਨ ਇਹ ਕਾਨਫਰੰਸ ਰੱਦ ਕਰ ਦਿੱਤੀ ਗਈ ਸੀ।
ਪਰ ਜਦ ਗੁਰਦਿਆਲ ਸਿੰਘ ਕੰਗ ਵੱਲੋਂ ਇਹ ਗੱਲ ਗਈ ਕੇ ਜਿਸ ਹਲਕਾ ਇੰਚਾਰਜ ਦੀ ਡਿਊਟੀ ਜਿਸ ਹਲਕੇ ਚ ਲੱਗੀ ਹੈ ਉਹ ਆਪਣੇ ਹਲਕੇ ਦਾ ਕੰਮ ਵੇਖੇ ਨਾ ਕੇ ਦੂਸਰੇ ਦੇ ਹਲਕੇ ਚ ਦਖਲ ਅੰਦਾਜ਼ੀ ਕਰੇ। ਜਿਸ ਤੋਂ ਸਿੱਧ ਹੈ ਕਿ ਉਹਨਾਂ ਬਿਨ੍ਹਾ ਨਾਮ ਲਏ ਕਿਸੇ ਕਾਂਗਰਸੀ ਦਾ ਜ਼ਿਕਰ ਕਰ ਰਹੇ ਸੀ ਅਤੇ ਇਹ ਗੱਲ ਕਿਸੇ ਤੋਂ ਨਹੀਂ ਲੁਕੀ ਕੇ ਉਹ ਹਲਕਾ ਇੰਚਾਰਜ ਜਸਬੀਰ ਸਿੰਘ ਡਿੰਪਾ ਤੋਂ ਇਲਾਵਾ ਹੋਰ ਕੌਣ ਹੋ ਸਕਦਾ ਹੈ।
ਸੋ ਇਸ ਤੋਂ ਪਤਾ ਚੱਲਦਾ ਹੈ ਕਿ ਹਲਕਾ ਬਾਬਾ ਬਕਾਲਾ ਦੇ ਕਾਂਗਰਸੀ ਇੱਕ ਵਾਰ ਫੇਰ ਆਹਮੋ ਸਾਹਮਣੇ ਹੋ ਰਹੇ ਹਨ , ਇਸ ਦਾ ਸਬ ਤੋਂ ਵੱਡਾ ਨੁਕਸਾਨ ਨੂੰ ਝੱਲਣਾ ਪਿਆ ਸੀ ਅਤੇ ਇੱਕ ਵਾਰ ਫੇਰ ਦੋਬਾਰਾ ਓਹੀ ਹਾਲਾਤ ਬਣ ਰਹੇ ਹਨ।
ਇਥੇ ਤੁਹਾਨੂੰ ਯਾਦ ਕਰਵਾ ਦੀਏ ਕੇ ਰਈਆ ਨਗਰ ਪੰਚਾਇਤ ਚੋਂਣਾ ਦੌਰਾਨ ਟਿਕਟਾਂ ਦੀ ਵੰਡ ਤੋਂ ਲੈ ਕੇ ਪ੍ਰਧਾਨਗੀ ਤੱਕ ਡਿੰਪਾ ਅਤੇ ਭਲਾਈਪੁਰ ਧੜ੍ਹਾ ਆਹਮੋ ਸਾਹਮਣੇ ਸੀ , ਜਿਸ ਤੋਂ ਬਾਅਦ ਨਗਰ ਪੰਚਾਇਤ ਰਈਆ ਦਾ ਪ੍ਰਧਾਨ ਤਾਂ ਕਾਂਗਰਸੀ ( ਅਮਨ ਸ਼ਰਮਾਂ ਨੂੰਹ ਸਾਬਕਾ ਬਲਾਕ ਪ੍ਰਧਾਨ ਕੇ ਕੇ ਸ਼ਰਮਾਂ ) ਬਣ ਗਿਆ ਪਰ ਇਸ ਕਲੇਸ਼ ਦਾ ਰਈਆ ਵਾਸੀਆਂ ਨੂੰ ਬਹੁਤ ਵੱਡਾ ਨੁਕਸਾਨ ਝੱਲਣਾ ਪਿਆ ਸੀ। ਜਿਸ ਕਾਰਨ ਬਹੁਤ ਸਾਰੇ ਪ੍ਰੋਜੈਕਟ ਅਤੇ ਟੈਂਡਰ ਕਈ ਵਾਰੀ ਕੈਂਸਲ ਹੋਏ ਅਤੇ ਕਈ ਅਜੇ ਵੀ ਰਾਹ ਵਿੱਚ ਅਧੂਰੇ ਹਨ ਅਤੇ ਹੁਣ 2027 ਦੀ ਇਲੈਕਸ਼ਨ ਭਾਵੇ ਦੂਰ ਹੈ ਪਰ ਇੱਕ ਦੂਜੇ ਉੱਪਰ ਇਲਜ਼ਾਮ ਬਾਜ਼ੀ ਸਮੇਤ ਕੂੜ ਪ੍ਰਚਾਰ ਕਾਂਗਰਸ ਦੇ ਦੋਹਾ ਧੜਿਆਂ ਚ ਦੋਬਾਰਾ ਸ਼ੁਰੂ ਹੋ ਗਿਆ ਹੈ ਜਿਸ ਦੇ ਸਬੂਤ ਸੋਸ਼ੀਲ ਮੀਡੀਆ ਉੱਪਰ ਵੇਖਣ ਨੂੰ ਮਿਲ ਰਹੇ ਹਨ ਜਿਸ ਦੇ ਅਨੁਸਾਰ 02 ਸਤੰਬਰ ਨੂੰ ਕਾਂਗਰਸ ਸਾਬਕਾ ਵਿਧਾਇਕ ਦੇ ਖਿਲਾਫ ਲੱਗੀ ਖ਼ਬਰ ਨੂੰ ਸ਼ੇਅਰ ਕਰਨ ਵਾਲੇ ਅਤੇ ਵਟਸਅੱਪ ਗਰੁਪਾਂ ਚ ਇਸ ਤੰਜ ਕੱਸਣ ਵਾਲੇ ਜਿਆਦਾਤਰ ਕਾਂਗਰਸ ਵਿਚੋਂ ਹੀ ਹਨ।
ਇਹ ਤਾਂ ਭਵਿੱਖ ਹੀ ਦੱਸੇ ਗਾ ਕੇ ਕਾਂਗਰਸ ਦੇ ਇਹਨਾਂ ਦੋਹਨਾਂ ਖੇਮਿਆਂ ਦਾ ਆਪਸੀ ਖਿੱਚੋਤਾਣ ਕਿਥੋਂ ਤੱਕ ਜਾਵੇਗਾ ਪਰ ਇਹ ਕਲੀਅਰ ਹੈ ਕਿ ਨਿਚਲੇ ਵਰਗ ਦਾ ਕਾਂਗਰਸੀ ਵਰਕਰ ਆਪਣੀਆਂ ਗਤੀਵਿਧਿਆਂ ਘੱਟ ਕਰ ਰਿਹਾ ਹੈ ਅਤੇ ਕੁਝ ਦੂਸਰੀਆਂ ਪਾਰਟੀਆਂ ਚ ਸ਼ਾਮਿਲ ਹੋਣੇ ਸ਼ੁਰੂ ਹੋ ਗਏ ਹਨ। ਪਾਰਲੀਮੈਂਟ ਚੋਣ ਵਿੱਚ ਕਾਂਗਰਸੀ ਬੂਥਾਂ ਤੇ ਵਰਕਰਾਂ ਦੀ ਕਮੀ ਇਸ ਗੱਲ ਦਾ ਸਬੂਤ ਦੇ ਚੁੱਕੀ ਹੈ। ਅਤੇ ਇਹ ਹੋ ਸਕਦਾ ਹੈ ਕੇ ਪਾਰਟੀ ਇੱਕ ਵਾਰ ਫੇਰ ਕਿਸੇ ਬਾਹਰੀ ਨੇਤਾ ਨੂੰ ਹਲਕਾ ਬਾਬਾ ਬਕਾਲਾ ਸਾਹਿਬ ਦੀ ਜਿੰਮੇਵਾਰੀ ਦੇ ਦਵੇ।