ਅੰਮ੍ਰਿਤਸਰ 4 ਸਤੰਬਰ (ਕਰਮਜੀਤ ਸਿੰਘ) ਸਕੂਟਰਾਂ ਮੋਟਰਸਾਈਕਲਾਂ ,ਗੱਡੀਆਂ , ਗਹਿਣਿਆਂ ਦੀ ਚੋਰੀ ਤਾਂ ਸੁਣੀ ਸੀ ਪਰ ਹੁਣ ਇੱਕ ਹੋਰ ਮਾਮਲਾ ਸਾਹਮਣੇ ਆਇਆ ਹੈ ਜਿਸ ਦੇ ਅਨੁਸਾਰ ਅੰਮ੍ਰਿਤਸਰ ਦੇ ਥਾਣਾ ਚਾਟੀਵਿੰਡ ਪਿੰਡ ਦੇ ਅਧੀਨ ਪੈਂਦੇ ਪਿੰਡ ਇਬਨ ਕਲਾਂ ਵਿਖੇ ਇੱਕ ਕੋਲਡ ਸਟੋਰ ਦੇ ‘ਚ ਦੇਰ ਰਾਤ 30 ਤੋਂ 40 ਬੰਦਿਆਂ ਵੱਲੋਂ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ।ਜਿਕਰਯੋਗ ਹੈ ਕਿ ਲੁਟੇਰੇ ਦੇਰ ਰਾਤ ਇੱਕ ਵਜੇ ਦੇ ਕਰੀਬ ਕੋਲਡ ਸਟੋਰ ‘ਚ ਦਾਖਲ ਹੋਏ ਅਤੇ 2 ਕਰੋੜ ਦਾ ਸਮਾਨ ਲੈ ਕੇ ਫ਼ਰਾਰ ਹੋ ਗਏ ਅਤੇ ਦੁਕਾਨ ਦੇ ਉੱਪਰ ਕੰਮ ਕਰਦੇ ਮੁਲਾਜ਼ਮਾਂ ਨੂੰ ਬੰਧਕ ਬਣਾ ਕੇ ਰਫੂਚੱਕਰ ਹੋ ਗਏ।
ਇਸ ਤੋਂ ਬਾਅਦ ਸਟੋਰ ਚ ਕੰਮ ਕਰਨ ਵਾਲਿਆਂ ਨੇ ਦੱਸਿਆ ਕਿ ਲੁਟੇਰੇ ਆਪਣੇ ਨਾਲ ਤੇਜ਼ਦਾਰ ਹਥਿਆਰ ਤੇ ਪਿਸਤੋਲਾਂ ਲੈ ਕੇ ਆਏ ਸਨ ਅਤੇ ਹਨ ਹਥਿਆਰਾਂ ਦੀ ਨੋਕ ‘ਤੇ ਇਹਨਾਂ ਨੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਦੂਸਰੇ ਪਾਸੇ ਪੀੜਤ ਕੋਲਡ ਸਟੋਰ ਦੇ ਮਾਲਕ ਦਾ ਕਹਿਣਾ ਹੈ ਕਿ ਸਾਨੂੰ ਸਵੇਰੇ ਸਵਾ 4 ਵਜੇ ਦੇ ਕਰੀਬ ਫੋਨ ਆਇਆ ਕੀ ਸਾਡੇ ਕੋਲ ਸਟੋਰ ਦੇ ਵਿੱਚ ਲੁੱਟ ਹੋ ਗਈ ਹੈ ਅਤੇ ਉਹ ਮੌਕੇ ‘ਤੇ ਪੁੱਜੇ ਤਾਂ ਵੇਖਿਆ ਕਿ ਤਾਂ ਸਦਾ ਕਾਫੀ ਨੁਕਸਾਨ ਹੋ ਚੁੱਕਾ ਸੀ।
ਇਸ ਦੇ ਨਾਲ ਹੀ ਮਾਲਕ ਨੇ ਦੱਸਿਆ ਹੈ ਕਿ ਲੁਟੇਰੇ ਆਪਣੇ ਨਾਲ ਇੱਕ ਟਰੱਕ ਤੇ ਇੱਕ ਮਹਿੰਦਰਾ ਗੱਡੀ ਲੈ ਕੇ ਮੋਟਰਸਾਈਕਲ ਤੇ ਸਵਾਰ ਹੋ ਕੇ ਆਏ ਸਨ। ਉਨ੍ਹਾਂ ਦੇ ਕੋਲਡ ਸਟੋਰ ‘ਚ CCTV ਕੈਮਰੇ ਲੱਗੇ ਸਨ ਤੇ DVR ਵੀ ਆਪਣੇ ਨਾਲ ਲੈ ਗਏ। ਉਨ੍ਹਾਂ ਕਿਹਾ ਕਿ ਵਪਾਰੀਆਂ ਦੇ ਕਾਜੂ, ਸੋਗੀ, ਕਾਲੀ ਮਿਰਚ, ਛੋਲੇ, ਅੰਜੀਰ ਤੇ ਛੋਟੀ ਇਲਾਚੀ ਦਾ ਮਾਲ ਉਨ੍ਹਾਂ ਕੋਲ ਰੱਖਿਆ ਗਿਆ ਸੀ। ਲੁਟੇਰੇ ਜਾਂਦੇ ਸਮੇਂ ਸਾਡੇ ਮੁਲਾਜ਼ਮਾਂ ਨੂੰ ਕਮਰੇ ਵਿੱਚ ਬੰਦ ਕਰਕੇ ਉਹਨਾਂ ਦੇ ਫੋਨ ਵੀ ਆਪਣੇ ਨਾਲ ਲੈ ਗਏ ਹਨ। ਇਸ ਘਟਨਾ ਦੀ ਪੂਰੀ ਜਾਣਕਾਰੀ ਪੁਲਿਸ ਨੂੰ ਦਿੱਤੀ ਗਈ ਜਿਸ ਤੋਂ ਬਾਅਦ ਕਾਰਵਾਈ ਸ਼ੁਰੂ ਕਰ ਦਿੱਤੀ ਗਈ।
ਕੋਲਡ ਸਟੋਰ ਦੀ ਲੁੱਟ ਦੇ ਮਾਮਲੇ ‘ਚ ਥਾਣਾ ਚਾਟੀ ਵਿੰਡ ਦੇ ਪੁਲਿਸ ਅਧਿਕਾਰੀ ਸ਼ਮਸ਼ੇਰ ਸਿੰਘ ਨੇ ਮੀਡੀਆ ਨਾਲ ਗੱਲਬਾਤ ਕੀਤੀ ਹੈ। ਉਨ੍ਹਾਂ ਕਿਹਾ ਕਿ ਸਾਨੂੰ ਸੂਚਨਾ ਮਿਲੀ ਸੀ ਕਿ ਪਿੰਡ ਇਬਨ ਕਲਾਂ ਵਿਖੇ ਕੋਲਡ-ਸਟੋਰ ਵਿੱਚ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ। ਉਹ ਮੌਕੇ ‘ਤੇ ਪੁੱਜੇ ਅਤੇ ਇਸ ਦੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ CCTV ਕੈਮਰੇ ਦੀ ਵੀ ਜਾਂਚ ਕੀਤੀ ਜਾ ਰਹੀ ਹੈ, ਜਲਦੀ ਹੀ ਇਨ੍ਹਾਂ ਲੂਟੇਰਿਆਂ ਨੂੰ ਕਾਬੂ ਕਰ ਲਿਆ ਜਾਵੇਗਾ