ਅੰਮ੍ਰਿਤਸਰ (ਕਰਮਜੀਤ ਸਿੰਘ )ਪਿੰਡ ਇੱਬਨ ਕਲਾਂ ਦੇ ਕੋਲਡ ਸਟੋਰ ਤੋਂ ਦੋ ਕਰੋੜ ਰੁਪਏ ਦਾ ਡਰਾਈ ਫਰੂਟ ਲੁੱਟਣ ਦੇ ਮਾਮਲੇ ਵਿਚ ਪੁਲਿਸ ਨੇ ਘਟਨਾ ਦੇ ਤੀਜੇ ਦਿਨ ਚਾਰ ਸ਼ੱਕੀ ਵਿਅਕਤੀਆਂ ਨੂੰ ਹਿਰਾਸਤ ਵਿਚ ਲੈ ਕੇ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ। ਪਤਾ ਲੱਗਾ ਹੈ ਕਿ ਮੁਲਜ਼ਮਾਂ ਵਿਚੋਂ ਇਕ ਟਰੱਕ ਡਰਾਈਵਰ ਹੈ। ਹਾਲਾਂਕਿ ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਇਹ ਟਰੱਕ ਡਰਾਈਵਰ ਲੁੱਟ ਵਾਲੇ ਟਰੱਕ ਨੂੰ ਚਲਾ ਰਿਹਾ ਸੀ ਜਾਂ ਨਹੀਂ। ਡੀਐਸਪੀ ਯਾਦਵਿੰਦਰ ਸਿੰਘ ਸਮੇਤ ਹੋਰ ਅਧਿਕਾਰੀਆਂ ਨੇ ਉਪਰੋਕਤ ਚਾਰੇ ਸ਼ੱਕੀਆਂ ਤੋਂ ਪੁੱਛਗਿੱਛ ਕੀਤੀ ਹੈ। ਇਹ ਵੀ ਖੁਲਾਸਾ ਹੋਇਆ ਹੈ ਕਿ ਹੁਣ ਤੱਕ ਪੁਲਿਸ ਮੁਲਜ਼ਮਾਂ ਤੱਕ ਪਹੁੰਚਣ ਲਈ ਕੁੱਲ 21 ਸੀਸੀਟੀਵੀ ਕੈਮਰਿਆਂ ਦੀ ਜਾਂਚ ਕਰ ਚੁੱਕੀ ਹੈ। ਦੂਜੇ ਪਾਸੇ ਐਸਐਸਪੀ ਚਰਨਜੀਤ ਸਿੰਘ ਸੋਹਲ ਨੇ ਦਾਅਵਾ ਕੀਤਾ ਹੈ ਕਿ ਜਲਦੀ ਹੀ ਲੁੱਟ-ਖੋਹ ਦੇ ਮੁਲਜ਼ਮਾਂ ਨੂੰ ਟਰੇਸ ਕਰਕੇ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਪੁਲਿਸ ਅਧਿਕਾਰੀਆਂ ਨੇ ਖ਼ਦਸ਼ਾ ਪ੍ਰਗਟਾਇਆ ਹੈ ਕਿ ਗ੍ਰਿਫ਼ਤਾਰ ਕੀਤੇ ਚਾਰ ਸ਼ੱਕੀ ਵਿਅਕਤੀਆਂ ਤੋਂ ਹੀ ਲੁੱਟ ਦੀ ਗੁੱਥੀ ਸੁਲਝ ਜਾਵੇਗੀ। ਪਤਾ ਲੱਗਾ ਹੈ ਕਿ ਪੁਲਿਸ ਨੇ ਗੋਦਾਮ ਵਿਚ ਡਰਾਈ ਫਰੂਟ ਰੱਖਣ ਵਾਲੇ ਕੁਝ ਵਪਾਰੀਆਂ ਤੋਂ ਵੀ ਪੁੱਛਗਿੱਛ ਕੀਤੀ ਹੈ। ਗੋਦਾਮ ਵਿਚ ਰੱਖੇ ਡਰਾਈ ਫਰੂਟ ਦੀ ਸਮਰੱਥਾ ਦਾ ਵੀ ਮੁਲਾਂਕਣ ਕੀਤਾ ਜਾ ਰਿਹਾ ਹੈ। ਵਪਾਰੀਆਂ ਤੋਂ ਮਾਲ ਦੇ ਬਿੱਲ ਵੀ ਮੰਗੇ ਗਏ ਹਨ। ਬਿੱਲ ਪੂਰੇ ਨਾ ਹੋਣ ਕਾਰਨ ਕੁਝ ਵਪਾਰੀਆਂ ਨੂੰ ਹੱਥਾਂ ਪੈਰਾਂ ਦੀ ਪੈ ਗਈ ਹੈ। ਜ਼ਿਕਰਯੋਗ ਹੈ ਕਿ ਮੰਗਲਵਾਰ ਅੱਧੀ ਰਾਤ ਨੂੰ 30-35 ਹਥਿਆਰਬੰਦ ਲੁਟੇਰਿਆਂ ਨੇ ਚਾਟੀਵਿੰਡ ਥਾਣਾ ਅਧੀਨ ਪੈਂਦੇ ਪਿੰਡ ਇੱਬਨ ਕਲਾਂ ਵਿਚ ਕੋਲਡ ਸਟੋਰ ਤੋਂ ਦੋ ਟਰੱਕਾਂ ‘ਚ 2 ਕਰੋੜ ਰੁਪਏ ਤੋਂ ਵੱਧ ਕੀਮਤ ਦਾ ਡਰਾਈ ਫਰੂਟ ਲੁੱਟ ਲਿਆ
2 ਕਰੋੜ ਰੁਪਏ ਦੇ ਡਰਾਈ ਫਰੂਟ ਲੁੱਟ ਮਾਮਲੇ ਚ ਚਾਰ ਸ਼ੱਕੀ ਗ੍ਰਿਫਤਾਰ
ਪੰਚਾਇਤੀ ਚੋਣਾਂ 2024- ਨਾਮਜ਼ਦਗੀ ਲਈ ਅੰਮ੍ਰਿਤਸਰ ਜਿਲ੍ਹੇ ਦੇ ਇਹਨਾਂ ਥਾਵਾਂ ਤੇ ਬਣੇ ਵਿਸ਼ੇਸ਼ ਕੇਂਦਰ – ਪੜ੍ਹੋ ਖ਼ਬਰ
Kamaal News