ਖਿਲਚੀਆ , 9 ਸਤੰਬਰ (ਕਰਮਜੀਤ ਸਿੰਘ ) ਸ਼ਰੇਆਮ ਵਿਕ ਰਹੇ ਨਸ਼ੇ, ਲੁੱਟ ਖੋਹ ਦੀਆਂ ਹੋ ਰਹੀਆਂ ਵਾਰਦਾਤਾਂ, ਸਰਕਾਰੀ ਦਫ਼ਤਰਾਂ ‘ਚ ਸ਼ਰੇਆਮ ਲਈ ਜਾ ਰਹੀ ਰਿਸ਼ਵਤ, ਅਮਨ ਕਾਨੂੰਨ ਦੀ ਵਿਗੜ ਰਹੀ ਹਾਲਤ ਤੇ ਸਿਆਸੀ ਦਬਾਅ ਹੇਠ ਕੀਤੇ ਜਾ ਰਹੇ ਨਾਜਾਇਜ਼ ਪਰਚਿਆਂ ਵਿਰੁੱਧ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਆਗੂ ਤੇ ਵਰਕਰਾਂ ਨੇ ਸਰਵਣ ਸਿੰਘ ਪੰਧੇਰ ਜ਼ਿਲ੍ਹਾ ਪ੍ਰਧਾਨ ਦੀ ਅਗਵਾਈ ਹੇਠ ਥਾਣਾ ਤਰਸਿੱਕਾ ਸਾਹਮਣੇ ਧਰਨਾ ਦਿੱਤਾ ਅਤੇ ਪ੍ਰਸ਼ਾਸਨ ਤੇ ਪੰਜਾਬ ਸਰਕਾਰ ਵਿਰੁੱਧ ਨਾਅਰੇਬਾਜ਼ੀ ਵੀ ਕੀਤੀ । ਇਸ ਮੌਕੇ ਸਬ ਇੰਸਪੈਕਟਰ ਸਿਮਰਨਜੀਤ ਕੌਰ ਐੱਸ. ਐੱਚ. ਥਾਣਾ ਤਰਸਿੱਕਾ ਨੂੰ ਇਕ ਮੰਗ-ਪੱਤਰ ਵੀ ਦਿੱਤਾ ਗਿਆ ਤੇ 30 ਸਤੰਬਰ ਤਕ ਸਥਿਤੀ ‘ਚ ਸੁਧਾਰ ਕਰਨ ਲਈ ਕਿਹਾ, ਨਹੀਂ ਤਾਂ ਫਿਰ ਭਾਰੀ ਇਕੱਠ ਕਰਕੇ ਤਿੱਖਾ ਸੰਘਰਸ਼ ਵਿੱਢਣ ਦੀ ਚਿਤਾਵਨੀ ਵੀ ਦਿੱਤੀ | ਮੁੱਖ ਅਫਸਰ ਥਾਣਾ ਤਰਸਿੱਕਾ ਨੇ ਜਥੇਬੰਦੀ ਦੇ ਆਗੂ ਤੇ ਵਰਕਰਾਂ ਨੂੰ ਯਕੀਨ ਦਿਵਾਇਆ ਕਿ ਉਨ੍ਹਾਂ ਦੀਆਂ ਮੰਗਾਂ ‘ਤੇ ਪੂਰੀ ਤਰ੍ਹਾਂ ਅਮਲ ਕੀਤਾ ਜਾਵੇਗਾ ਤੇ ਸ਼ਿਕਾਇਤ ਦਾ ਮੌਕਾ ਨਹੀਂ ਮਿਲੇਗਾ | ਧਰਨੇ ‘ਚ ਬਲਜੀਤ ਸਿੰਘ ਲਾਲੀ ਪ੍ਰਧਾਨ ਬਲਾਕ ਤਰਸਿੱਕਾ, ਨਿਰਵੈਰ ਸਿੰਘ ਭੁੱਲਰ, ਰਣਜੀਤ ਸਿੰਘ ਚਾਟੀਵਿੰਡ, ਅਰਮਿੰਦਰ ਸਿੰਘ ਮਾਲੋਵਾਲ, ਗੁਰਭੇਜ ਸਿੰਘ ਭੀਲੋਵਾਲ, ਬਲਵਿੰਦਰ ਸਿੰਘ ਰਮਾਣਾ ਚੱਕ, ਹਰਦਿਆਲ ਸਿੰਘ ਕੋਟ ਖਹਿਰਾ, ਅਮਰੀਕ ਸਿੰਘ ਬੁਲਾਰਾ ਤੇ ਸਿਮਰਨਜੀਤ ਸਿੰਘ ਮਾਂਗਟ ਆਦਿ ਤੇ ਵਰਕਰ ਸ਼ਾਮਲ ਸਨ
ਹੁਣ ਕਿਸਾਨ ਸੰਘਰਸ਼ ਕਮੇਟੀ ਨੇ ਘੇਰਿਆ ਇਹ ਥਾਣਾ , ਕੀਤੀ ਦੱਬ ਕੇ ਨਾਅਰੇਬਾਜ਼ੀ- ਪੜ੍ਹੋ ਖ਼ਬਰ
ਪੰਚਾਇਤੀ ਚੋਣਾਂ 2024- ਨਾਮਜ਼ਦਗੀ ਲਈ ਅੰਮ੍ਰਿਤਸਰ ਜਿਲ੍ਹੇ ਦੇ ਇਹਨਾਂ ਥਾਵਾਂ ਤੇ ਬਣੇ ਵਿਸ਼ੇਸ਼ ਕੇਂਦਰ – ਪੜ੍ਹੋ ਖ਼ਬਰ
Kamaal News