ਰਈਆ, 9 ਸਤੰਬਰ2024(ਸਲਵਾਨ) ਅੱਜ ਕੱਲ ਚੋਰਾਂ ਦੇ ਹੌਂਸਲੇ ਰਈਆ ਚ ਪੂਰੇ ਬੁਲੰਦ ਹਨ ਅਤੇ ਆਏ ਦਿਨ ਹੀ ਕੋਈ ਨਾ ਕੋਈ ਚੋਰੀ ਦੀ ਵਾਰਦਾਤ ਸਾਹਮਣੇ ਆ ਰਹੀ ਹੈ । ਮੌਜੂਦਾ ਵਾਰਦਾਤ
ਇੱਥੇ ਰਾਮਵਾੜਾ ਮੰਦਿਰ ਤੋ ਸ਼ਮਸ਼ਾਨ ਘਾਟ ਜਾਦੀ ਸੜਕ ਤੇ ਸਥਿਤ ਬਿਜਲੀ ਦੀ ਦੁਕਾਨ ਤੋ 30 ਕਿੱਲੋ ਦੇ ਲਗਭਗ ਤਾਂਬੇ ਦੀ ਤਾਰ ਚੁੱਕਕੇ ਨੌਸਰਬਾਜ਼ ਸਕੂਟਰੀ ਤੇ ਫ਼ਰਾਰ ਹੋਏ।ਜਿਸ ਸਬੰਧੀ ਪੁਲੀਸ ਚੌਕੀ ਰਈਆ ਇਤਲਾਹ ਦਿੱਤੀ ਗਈ ਹੈ।
ਇਸ ਸਬੰਧੀ ਦੁਕਾਨ ਦੇ ਮਾਲਕ ਦਵਿੰਦਰ ਸਿੰਘ ਪੱਪੂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਦੋ ਵਿਅਕਤੀ ਚਿੱਟੇ ਰੰਗ ਦੀ ਸਕੂਟਰੀ ਤੇ ਸਵਾਰ ਹੋ ਕਿ ਕਰੀਬ ਦੁਪਹਿਰ ਦੋ ਵਜੇ ਉਸ ਦੀ ਦੁਕਾਨ ਤੇ ਆਏ ਅਤੇ ਉਨ੍ਹਾਂ ਮੋਟਰ ਦੀ ਮੁਰੰਮਤ ਕਰਵਾਉਣ ਸਬੰਧੀ ਗੱਲਬਾਤ ਕੀਤੀ ਅਤੇ ਦੁਕਾਨ ਦੇ ਅੰਦਰ ਆਕੇ ਕਈ ਪ੍ਰਕਾਰ ਦੇ ਸਮਾਨ ਦੀ ਖ਼ਰੀਦ ਸਬੰਧੀ ਗੱਲਬਾਤ ਕਰਦੇ ਰਹੇ ਉਨ੍ਹਾਂ ਵਿਚ ਇਕ ਵਿਅਕਤੀ ਦੁਕਾਨ ਅੰਦਰ 30 ਕਿੱਲੋ ਤਾਂਬੇ ਦੀ ਤਾਰ ਚੋਰੀ ਕਰਕੇ ਇਕ ਦਮ ਭੱਜ ਗਿਆ ਜਿਸ ਦਾ ਪਿੱਛਾ ਕਰਨ ਤੇ ਉਹ ਪਹਿਲਾ ਤੋ ਸਟਾਰਟ ਸਕੂਟਰੀ ਤੇ ਬੈਠ ਕੇ ਸ਼ਮਸ਼ਾਨਘਾਟ ਵਾਲੇ ਪਾਸੇ ਫ਼ਰਾਰ ਹੋ ਗਿਆ ਜਿਸ ਕਰਕੇ ਉਸ ਦਾ ਕਰੀਬ 30000 ਰੁਪਏ ਦਾ ਨੁਕਸਾਨ ਹੋਇਆ ਹੈ ਜਿਸ ਸਬੰਧੀ ਪੁਲੀਸ ਚੌਕੀ ਇਤਲਾਹ ਦੇ ਕਿ ਉਨ੍ਹਾਂ ਸੀ ਸੀ ਟੀ ਵੀ ਕੈਮਰੇ ਦੀ ਫ਼ੋਟੋ ਵੀ ਪੁਲੀਸ ਨੂੰ ਦਿੱਤੀ ਹੈ।