ਰਈਆ , ( ਰੋਹਿਤ ਅਰੋੜਾ )ਅੰਮ੍ਰਿਤਸਰ ਜਿਲੇ ਦੇ ਪਿੰਡ ਉਮਰਾਨੰਗਲ ਵਿਚ ਮੇਲਾ ਟਰੱਸਟ ਦੀ ਅਹਿਮ ਮੀਟਿੰਗ ਆਈਜੀ ਪਰਮਰਾਜ ਸਿੰਘ ਉਮਰਾਨੰਗਲ ਦੀ ਅਗਵਾਈ ਵਿੱਚ ਹੋਈ
ਇਸ ਮੌਕੇ ਪੰਜਾਬ ਦੇ ਚੋਟੀ ਦੇ ਅਦਾਕਾਰ ਤੇ ਮੇਲਾ ਕਮੇਟੀ ਦੇ ਬੁਲਾਰੇ ਹੋਬੀ ਧਾਲੀਵਾਲ ਸਮੇਤ ਕਈ ਨਾਮਵਰ ਸ਼ਖ਼ਸੀਅਤਾਂ ਅੱਜ ਦੀ ਮੀਟਿੰਗ ਵਿੱਚ ਪੁੱਜੀਆ.
ਇਸ ਮੌਕੇ ਪਰਮਰਾਜ ਸਿੰਘ ਉਮਰਾਨੰਗਲ ਨੇ ਕਿਹਾ ਪਿਛਲੇ ਕੁਝ ਸਾਲ ਕਿਸੇ ਨਾ ਕਿਸੇ ਹਾਲਾਤ ਕਰਕੇ ਮੇਲਾ ਨਹੀਂ ਕਰਵਾਇਆ ਜਾ ਸਕਿਆ ਪਰ ਇਲਾਕੇ ਦੇ ਲੋਕਾਂ ਵਲੋ ਲਗਾਤਾਰ ਇਹ ਮੰਗ ਕੀਤੀ ਜਾ ਰਹੀ ਸੀ ਕਿ ਮੇਲਾ ਉਮਰਾਨੰਗਲ ਦਾ ਮੁੜ ਕਰਵਾਇਆ ਜਾਵੇ ਤਾਂ ਇਸ ਕਰਕੇ ਟਰੱਸਟ ਨੇ ਫੈਸਲਾ ਕੀਤਾ ਕਿ ਇਸ ਵਾਰ ਮੇਲਾ ਮੁੜ ਕਰਵਾਇਆ ਜਾਵੇ ਤਾਂ ਇਸ ਕਰਕੇ ਅੱਜ ਟਰੱਸਟ ਦੀ ਮੀਟਿੰਗ ਵਿੱਚ ਮੁੜ ਫੈਸਲਾ ਲਿਆ ਗਿਆ ਕਿ ਮੇਲਾ ਦੁਬਾਰਾ ਕਰਵਾਇਆ ਜਾਵੇ।
ਇਸ ਮੌਕੇ ਹੋਬੀ ਧਾਲੀਵਾਲ ਨੇ ਕਿਹਾ ਕਿ ਇਸ ਮੌਕੇ ਦੋ ਰੋਜਾ ਮੇਲੇ ਦੌਰਾਨ ਇਕ ਦਿਨ ਕਬੱਡੀ ਦੀਆ ਫੈਡਰੇਸ਼ਨ ਦੇ ਮੈਚ ਕਰਵਾਏ ਜਾਣਗੇ ਤੇ ਦੂਜੇ ਦਿਨ ਸੱਭਿਆਚਾਰਕ ਮੇਲਾ ਕਰਵਾਇਆ ਜਾਵੇਗਾ ਜਿਸ ਵਿਚ ਪੰਜਾਬ ਦੇ ਨਾਮਵਰ ਗਾਇਕ ਹਾਜਰ ਲਾਉਣਗੇ।
17ਵਾਂ ‘ਮੇਲਾ ਉਮਰਾਨੰਗਲ ਦਾ ‘ ਇਸ ਵਾਰ ਫਿਰ ਪਾਵੇਗਾ ਮਾਝੇ ਵਿਚ ਧੁੰਮਾਂ , ਨਵੰਬਰ ਮਹੀਨੇ ਵਿਚ ਦੋ ਰੋਜਾ ਹੋਵੇਗਾ ਖੇਡ ਤੇ ਸਭਿਆਚਾਰਕ ਮੇਲਾ
ਪੰਚਾਇਤੀ ਚੋਣਾਂ 2024- ਨਾਮਜ਼ਦਗੀ ਲਈ ਅੰਮ੍ਰਿਤਸਰ ਜਿਲ੍ਹੇ ਦੇ ਇਹਨਾਂ ਥਾਵਾਂ ਤੇ ਬਣੇ ਵਿਸ਼ੇਸ਼ ਕੇਂਦਰ – ਪੜ੍ਹੋ ਖ਼ਬਰ
Kamaal News