ਪੰਚਾਇਤੀ ਚੋਣਾਂ 2024- ਨਾਮਜ਼ਦਗੀ ਲਈ ਅੰਮ੍ਰਿਤਸਰ ਜਿਲ੍ਹੇ ਦੇ ਇਹਨਾਂ ਥਾਵਾਂ ਤੇ ਬਣੇ ਵਿਸ਼ੇਸ਼ ਕੇਂਦਰ – ਪੜ੍ਹੋ ਖ਼ਬਰ

Spread the love

ਪੰਚਾਇਤੀ ਚੋਣਾਂ ਲਈ ਨਾਮਜ਼ਦਗੀਆਂ ਬਲਾਕ ਪੱਧਰ ਤੇ ਬਣਾਏ ਵਿਸ਼ੇਸ਼ ਕੇਂਦਰਾਂ ਵਿੱਚ ਜਮ੍ਹਾਂ ਕਰਵਾਈਆਂ ਜਾਣ –ਡਿਪਟੀ ਕਮਿਸ਼ਨਰ


ਸਵੇਰੇ 11:00 ਤੋਂ 3:00 ਵਜੇ ਤੱਕ ਹੀ ਕਰਵਾਏ ਜਾ ਸਕਦੇ ਹਨ ਨਾਮਜ਼ਦਗੀ ਪੱਤਰ ਦਾਖ਼ਲ


ਗਜ਼ਟਿਡ ਛੁੱਟੀਆਂ ਅਤੇ ਸ਼ਨਿਚਰ-ਐਤਵਾਰ ਨਹੀਂ ਹੋਣਗੇ ਕਾਗਜ਼ ਦਾਖ਼ਲ


ਅੰਮ੍ਰਿਤਸਰ 27 ਸਤੰਬਰ 2024 –(ਕਮਾਲ ਨਿਊਜ਼ ਬਿਊਰੋ)
ਡਿਪਟੀ ਕਮਿਸ਼ਨਰ ਮੈਡਮ ਸ਼ਾਕਸ਼ੀ ਸਾਹਨੀ ਨੇ ਆ ਰਹੀਆਂ ਪੰਚਾਇਤ ਚੋਣਾਂ ਦੀਆਂ ਤਿਆਰੀਆਂ ਦਾ ਜਾਇਜਾ ਲੈਂਦੇ ਦੱਸਿਆ ਕਿ ਉਮੀਦਵਾਰਾਂ ਦੀ ਸਹੂਲਤ ਲਈ ਅਸੀਂ ਬਲਾਕ ਪੱਧਰ ਤੇ ਵਿਸ਼ੇਸ਼ ਕੇਂਦਰ ਨਾਮਜ਼ਦਗੀ ਪੱਤਰ ਦਾਖਲ ਕਰਨ ਲਈ ਬਣਾਏ ਹਨ। ਜਿਥੇ ਰੋਜ਼ਾਨਾ ਸਵੇਰੇ 11:00 ਵਜੇ ਤੋਂ ਦੁਪਹਿਰ 3:00 ਵਜੇ ਤੱਕ ਨਾਮਜ਼ਦਗੀ ਪੱਤਰ ਦਾਖ਼ਲ ਕਰਵਾਏ ਜਾ ਸਕਦੇ ਹਨ। ਉਨਾਂ ਦੱਸਿਆ ਕਿ ਅਜਨਾਲਾ ਬਲਾਕ ਦੇ ਨਾਮਜ਼ਦਗੀ ਪੱਤਰ ਸਰਕਾਰੀ ਆਈ.ਟੀ.ਆਈ ਅਜਨਾਲਾ ਵਿਖੇ ਦਾਖਲ ਕਰਵਾਏ ਜਾਣਗੇ, ਜਦਕਿ ਬਲਾਕ ਰਮਦਾਸ  ਦੇ ਦਫਤਰ ਸਬ ਤਹਿਸੀਲ ਰਮਦਾਸ  ਵਿਖੇ, ਜੰਡਿਆਲਾ ਗੁਰੂ ਬਲਾਕ ਦੇ ਦਫਤਰ ਬਲਾਕ ਵਿਕਾਸ ਅਤੇ ਪੰਚਾਇਤ ਅਫਸਰ, ਜੰਡਿਆਲਾ ਗੁਰੂ ਵਿਖੇ, ਬਲਾਕ ਵੇਰਕਾ ਦੇ ਆਈ.ਟੀ.ਆਈ, ਰਣਜੀਤ ਐਵੀਨਿਊ ਬਲਾਕ-ਏ ਅੰਮ੍ਰਿਤਸਰ ਵਿਖੇ, ਬਲਾਕ ਅਟਾਰੀ ਦੇ ਆਈ.ਟੀ.ਆਈ, ਰਣਜੀਤ ਐਵੀਨਿਊ ਬਲਾਕ-ਬੀ ਅੰਮ੍ਰਿਤਸਰ ਵਿਖੇ, ਬਲਾਕ ਮਜੀਠਾ ਦੇ ਦਫਤਰ ਉਪ ਮੰਡਲ ਮੈਜਿਸਟਰੇਟ ਮਜੀਠਾ ਵਿਖੇ, ਬਲਾਕ ਹਰਸ਼ਾਛੀਨਾ ਦੇ ਦਫਤਰ ਡਿਪਟੀ ਡਾਇਰੈਕਟਰ, ਮੱਛੀ ਪਾਲਣ ਰਾਜਾਸਾਂਸੀ ਵਿਖੇ, ਬਲਾਕ ਚੋਗਾਵਾਂ ਦੇ ਦਫਤਰ ਡਿਪਟੀ ਡਾਇਰੈਕਟਰ, ਮੱਛੀ ਪਾਲਣ ਰਾਜਾਸਾਂਸੀ ਵਿਖੇ, ਬਲਾਕ ਰਈਆ ਦੇ ਸ੍ਰੀ ਗੁਰੂ ਤੇਗ ਬਹਾਦਰ ਕਾਲਜ, ਸਠਿਆਲਾ ਵਿਖੇ ਅਤੇ ਬਲਾਕ ਤਰਸਿੱਕਾ ਦੇ ਨਾਮਜਦਗੀ ਪੱਤਰ ਗੁਰੂ ਹਰਗੋਬਿੰਦ ਸਾਹਿਬ ਖਾਲਸਾ ਕਾਲਜ, ਗੁਰੂ ਕੀ ਬੇਰ ਵਿਖੇ ਦਾਖਲ  ਕਰਵਾਏ ਜਾ ਸਕਦੇ ਹਨ।
ਡਿਪਟੀ ਕਮਿਸ਼ਨਰ ਨੇ ਇਹ ਵੀ ਸਪੱਸ਼ਟ ਕੀਤਾ ਕਿ ਗਜ਼ਟਿਡ ਛੁੱਟੀਆਂ ਅਤੇ ਪਬਲਿਕ ਹੋਲੀਡੇ ਭਾਵ ਸ਼ਨਿਚਰ-ਐਤਵਾਰ ਨੂੰ ਕਾਗਜ਼ ਦਾਖਲ ਨਹੀਂ ਕਰਵਾਏ ਜਾ ਸਕਦੇ। ਉਨਾਂ ਕਿਹਾ ਕਿ ਇਸ ਲਈ 27 ਸਤੰਬਰ, 30 ਸਤੰਬਰ, 1 ਅਕਤੂਬਰ ਅਤੇ 4 ਅਕਤੂਬਰ ਦਾ ਦਿਨ ਹੀ ਨਾਮਜ਼ਦਗੀ ਦਾਖਲ ਹੋਣਗੇ। ਸਾਰੇ ਉਮੀਦਵਾਰ ਇਨ੍ਹਾਂ ਦਿਨਾਂ ਨੂੰ ਧਿਆਨ ਵਿੱਚ ਰਖਦੇ ਹੋਏ ਆਪਣੇ ਕਾਗਜ਼ ਦਾਖਲ ਕਰਵਾਉਣ।

Related Posts

SDM ਬਾਬਾ ਬਕਾਲਾ ਵੀ ਹੋਏ ਤਬਦੀਲ ,124 IAS /PCS ਅਧਿਕਾਰੀ ਤਬਦੀਲ ,ਜਾਣੋ ਕੌਣ ਬਣੇ ਨਵੇਂ SDM

Spread the love

Kamaal News

Continue reading
ਜਾਣੋ ਕੌਣ  ਬਣੇ ਬਾਬਾ ਬਕਾਲਾ ਦੇ ਨਵੇਂ DSP, 7 IPS ਅਫ਼ਸਰਾਂ ਸਮੇਤ ਪੰਜਾਬ ਪੁਲਿਸ ਦੇ 143 ਹੋਰ ਅਫ਼ਸਰਾਂ ਦਾ ਤਬਾਦਲਾ

Spread the love

Kamaal News

Continue reading

Leave a Reply

Your email address will not be published. Required fields are marked *

You Missed

ਪੰਚਾਇਤੀ ਚੋਣਾਂ 2024- ਨਾਮਜ਼ਦਗੀ ਲਈ ਅੰਮ੍ਰਿਤਸਰ ਜਿਲ੍ਹੇ ਦੇ ਇਹਨਾਂ ਥਾਵਾਂ ਤੇ ਬਣੇ ਵਿਸ਼ੇਸ਼ ਕੇਂਦਰ – ਪੜ੍ਹੋ ਖ਼ਬਰ

ਪੰਚਾਇਤੀ ਚੋਣਾਂ 2024- ਨਾਮਜ਼ਦਗੀ ਲਈ ਅੰਮ੍ਰਿਤਸਰ ਜਿਲ੍ਹੇ ਦੇ ਇਹਨਾਂ ਥਾਵਾਂ ਤੇ ਬਣੇ ਵਿਸ਼ੇਸ਼ ਕੇਂਦਰ – ਪੜ੍ਹੋ ਖ਼ਬਰ

SDM ਬਾਬਾ ਬਕਾਲਾ ਵੀ ਹੋਏ ਤਬਦੀਲ ,124 IAS /PCS ਅਧਿਕਾਰੀ ਤਬਦੀਲ ,ਜਾਣੋ ਕੌਣ ਬਣੇ ਨਵੇਂ SDM

SDM ਬਾਬਾ ਬਕਾਲਾ ਵੀ ਹੋਏ ਤਬਦੀਲ ,124 IAS /PCS ਅਧਿਕਾਰੀ ਤਬਦੀਲ ,ਜਾਣੋ ਕੌਣ ਬਣੇ ਨਵੇਂ SDM

ਜਾਣੋ ਕੌਣ  ਬਣੇ ਬਾਬਾ ਬਕਾਲਾ ਦੇ ਨਵੇਂ DSP, 7 IPS ਅਫ਼ਸਰਾਂ ਸਮੇਤ ਪੰਜਾਬ ਪੁਲਿਸ ਦੇ 143 ਹੋਰ ਅਫ਼ਸਰਾਂ ਦਾ ਤਬਾਦਲਾ

ਜਾਣੋ ਕੌਣ  ਬਣੇ ਬਾਬਾ ਬਕਾਲਾ ਦੇ ਨਵੇਂ DSP, 7 IPS ਅਫ਼ਸਰਾਂ ਸਮੇਤ ਪੰਜਾਬ ਪੁਲਿਸ ਦੇ 143 ਹੋਰ ਅਫ਼ਸਰਾਂ ਦਾ ਤਬਾਦਲਾ

17ਵਾਂ ‘ਮੇਲਾ ਉਮਰਾਨੰਗਲ ਦਾ ‘ ਇਸ ਵਾਰ ਫਿਰ ਪਾਵੇਗਾ ਮਾਝੇ ਵਿਚ ਧੁੰਮਾਂ , ਨਵੰਬਰ ਮਹੀਨੇ ਵਿਚ ਦੋ ਰੋਜਾ ਹੋਵੇਗਾ ਖੇਡ ਤੇ ਸਭਿਆਚਾਰਕ ਮੇਲਾ

17ਵਾਂ ‘ਮੇਲਾ ਉਮਰਾਨੰਗਲ ਦਾ ‘ ਇਸ ਵਾਰ ਫਿਰ ਪਾਵੇਗਾ ਮਾਝੇ ਵਿਚ ਧੁੰਮਾਂ , ਨਵੰਬਰ ਮਹੀਨੇ ਵਿਚ ਦੋ ਰੋਜਾ ਹੋਵੇਗਾ ਖੇਡ ਤੇ ਸਭਿਆਚਾਰਕ ਮੇਲਾ

ਸ਼ਾਕਸ਼ੀ ਸਾਹਨੀ ਨੇ ਨਵੇਂ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਵੱਜੋਂ ਸੰਭਾਲਿਆ ਅਹੁੱਦਾ

ਸ਼ਾਕਸ਼ੀ ਸਾਹਨੀ ਨੇ ਨਵੇਂ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਵੱਜੋਂ ਸੰਭਾਲਿਆ ਅਹੁੱਦਾ

ਜੇਕਰ ਤੁਸੀਂ ਸਤੰਬਰ ਦੀਆਂ ਇਹਨਾਂ ਤਰੀਖਾਂ ਨੂੰ ਰੇਲ ਰਾਹੀਂ ਕਰ ਰਹੇ ਹੋ ਸਫ਼ਰ ਤਾਂ ਇਸ ਰੇਲ ਰੋਕੋ ਅੰਦੋਲਨ ਨੂੰ ਧਿਆਨ ਚ ਰੱਖ ਕੇ ਕਰੋ ਸਫ਼ਰ – ਪੜ੍ਹੋ ਪੂਰੀ ਖਬਰ

ਜੇਕਰ ਤੁਸੀਂ ਸਤੰਬਰ ਦੀਆਂ ਇਹਨਾਂ ਤਰੀਖਾਂ ਨੂੰ ਰੇਲ ਰਾਹੀਂ ਕਰ ਰਹੇ ਹੋ ਸਫ਼ਰ ਤਾਂ ਇਸ ਰੇਲ ਰੋਕੋ ਅੰਦੋਲਨ ਨੂੰ ਧਿਆਨ ਚ ਰੱਖ ਕੇ ਕਰੋ ਸਫ਼ਰ – ਪੜ੍ਹੋ ਪੂਰੀ ਖਬਰ

You cannot copy content of this page