
ਟਾਂਗਰਾ 22 ਅਕਤੂਬਰ (ਕਰਮਜੀਤ ਸਿੰਘ)
ਪਿੰਡ ਜੋਧਾਨਗਰੀ ਦੇ ਮਿਡਲ ਸਕੂਲ ਵਿਚ ਮਾਪੇ ਅਧਿਆਪਕ ਮਿਲਣੀ ਸਬੰਧੀ ਇੱਕ ਸੈਮੀਨਾਰ ਪ੍ਰਿੰਸੀਪਲ ਮੈਡਮ ਹਰਜੋਤ ਕੌਰ ਦੀ ਅਗਵਾਈ ਵਿਚ ਕਰਵਾਇਆ ਗਿਆ । ਜਿਸ ਵਿੱਚ ਸਕੂਲ ਦੇ ਅਧਿਆਪਕਾਂ ਬੱਚਿਆਂ ਦੇ ਮਾਪਿਆਂ ਅਤੇ ਪਤਵੰਨਤਿਆਂ ਨੇ ਸ਼ਿਰਕਤ ਕੀਤੀ ।ਅਤੇ ਬੱਚਿਆਂ ਨੂੰ ਪੜਾਈ ਮਾਪਿਆਂ ਅਧਿਆਪਕਾਂ ਦਾ ਸਤਿਕਾਰ ਅਤੇ ਚੁਗਿਰਦੇ ਦੀ ਸਾਫ ਸਫ਼ਾਈ ਦਾ ਖਿਆਲ ਘਰ ਵਿਚ ਜਾ ਕੇ ਪੜਾਈ ਕਰਨ ਅਤੇ ਮਾਪਿਆਂ ਨੂੰ ਬੱਚਿਆਂ ਤੋਂ ਕੀਤੇ ਹੋਮ ਵਰਕ ਦੀ ਜਾਣਕਾਰੀ ਹਾਸਲ ਕਰਨ ਲਈ ਪ੍ਰੇਰਤ ਕੀਤਾ ਗਿਆ। ਇਸ ਮੌਕੇ ਦੱਸਿਆ ਗਿਆ ਕਿ ਸਕੂਲ ਵਿਚ ਪੰਜਾਬੀ,ਹਿੰਦੀ ਅਤੇ ਪੀ ਟੀ ਆਈ ਅਧਿਆਪਕਾਂ ਦੀ ਘਾਟ ਕਰਕੇ ਬੱਚਿਆਂ ਦੀ ਗਿਣਤੀ ਪ੍ਰਭਾਵਿਤ ਹੋ ਰਹੀ ਹੈ।ਬੱਚਿਆਂ ਮਾਪਿਆਂ ਕਿਹਾ ਕਿ ਸਫਾਈ ਸੇਵਕਾਂ ਦੀ ਕਮੀ ਕਾਰਨ ਸਕੂਲ ਦੀ ਸਫ਼ਾਈ ਵੀ ਨਹੀ ਹੁੰਦੀ ਅਤੇ ਬੱਚੇ ਖੇਡਾਂ ਤੋ ਵੀ ਵਿਹੂਣੇ ਹਨ। ਜਦ ਕਿ ਗਰਾਊਂਡ ਵੀ ਹੈ। ਸਰਕਾਰ ਤੋ ਮੰਗ ਹੈ ਕਿ ਸਟਾਫ ਦੀ ਘਾਟ ਪੂਰੀ ਕੀਤੀ ਜਾਵੇ
ਕੈਪਸ਼ਨ