ਅੰਮ੍ਰਿਤਸਰ 2 ਸਤੰਬਰ 2024—(ਰੋਹਿਤ ਅਰੋੜਾ) ਖੇਡ ਵਿਭਾਗ, ਪੰਜਾਬ ਵੱਲੋ ਖੇਡਾਂ ਵਤਨ ਪੰਜਾਬ ਦੀਆਂ 2024 ਅਧੀਨ ਬਲਾਕ ਪੱਧਰੀ, ਜਿਲ੍ਹਾ ਪੱਧਰੀ ਅਤੇ ਰਾਜ ਪੱਧਰੀ ਖੇਡਾਂ ਕਰਵਾਈਆਂ ਜਾ ਰਹੀਆਂ ਹਨ। ਇਹਨਾਂ ਖੇਡਾਂ ਵਿੱਚ ਅੱਜ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਦੀ ਰਹਿਨੁਮਾਈ ਹੇਠ ਵੱਖ ਵੱਖ ਬਲਾਕਾਂ ਵਿੱਚ ਬਲਾਕ ਪੱਧਰੀ ਟੂਰਨਾਂਮੈਂਟ ਕਰਵਾਏ ਗਏ। ਇਹ ਜਾਣਕਾਰੀ ਦਿੰਦਿਆ ਹੋਇਆ ਸ੍ਰੀ ਸੁਖਚੈਨ ਸਿੰਘ ਜਿਲ੍ਹਾ ਸਪੋਰਟਸ ਅਫਸਰ, ਅੰਮ੍ਰਿਤਸਰ ਵੱਲੋ ਦਸਿੱਆ ਗਿਆ ਕਿ ਬਲਾਕ ਪੱਧਰ ਟੂਰਨਾਂਮੈਂਟ ਵਿੱਚ ਕੁੱਲ 5 ਗੇਮਾਂ (ਫੁੱਟਬਾਲ, ਕਬੱਡੀ ਨੈਸ਼ਨਲ ਸਟਾਈਲ ਅਤੇ ਕਬੱਡੀ ਸਰਕਲ ਸਟਾਈਲ, ਖੋਹ-ਖੋਹ, ਐਥਲੈਟਿਕਸ, ਵਾਲੀਬਾਲ ਸਮੈਸਿੰਗ ਅਤੇ ਵਾਲੀਬਾਲ ਸੂਟਿੰਗ ) ਕਰਵਾਈਆ ਜਾ ਰਹੀਆਂ ਹਨ। ਇਹਨਾਂ ਖੇਡਾਂ ਦਾ ਉਦਘਾਟਨ ਖਾਲਸਾ ਕਾਲਜੀਏਟ:ਸੀ:ਸੈ:ਸਕੂਲ ਅੰਮ੍ਰਿਤਸਰ ਵਿਖੇ ਸ੍ਰੀਮਤੀ ਸੁਹਿੰਦਰ ਕੌਰ ਪਤਨੀ ਮਾਣਯੋਗ ਕੈਬਨਿਟ ਮੰਤਰੀ ਸ੍ਰ: ਹਰਭਜਨ ਸਿੰਘ ਈ.ਟੀ.ਓ ਜੀ ਵੱਲੋ ਕੀਤਾ ਗਿਆ। ਉਦਘਾਟਨ ਸਮਾਰੋਹ ਦੌਰਾਨ ਜਿਮਨਾਸਟਿਕ ਦਾ ਸੋ਼ਅ ਮੈਚ ਅਤੇ ਸਭਿਆਚਾਰਕ ਪ੍ਰੋਗਰਾਮ ਭੰਗੜਾ ਅਤੇ ਗਿੱਧਾ ਕਰਵਾਇਆ ਗਿਆ।
ਇਸ ਮੌਕੇ ਉਤੇ ਡੀ.ਈ.ਓ ਸ੍ਰ: ਹਰਭਗਵੰਤ ਸਿੰਘ, ਪ੍ਰਿੰਸੀਪਲ ਖਾਲਸਾ ਸਕੂਲ ਡਾ: ਇੰਦਰਜੀਤ ਸਿੰਘ ਗਗੋਆਣੀ, ਸ੍ਰੀ ਸੁਖਚੈਨ ਸਿੰਘ ਜਿਲ੍ਹਾ ਸਪੋਰਟਸ ਅਫਸਰ ਅੰਮ੍ਰਿਤਸਰ, ਡਿਪਟੀ ਡੀ.ਈ.ਓ ਸ੍ਰੀ ਰਾਜੇਸ਼ ਖੰਨਾ ,ਡਿਸਟ੍ਰਿਕ ਕੋਡੀਨੇਟਰ ਸਪੋਰਟਸ ਸ੍ਰੀ ਆਸ਼ੂ ਵਿਸ਼ਾਲ, ਐਚ.ਓ.ਡੀ. ਸਪੋਰਟਸ ਖਾਲਸਾ ਸਕੂਲ ਸ੍ਰ: ਰਣਕੀਰਤ ਸਿੰਘ ਸੰਧੂ ਸਟੇਜ ਕਨਵੀਨਰ, ਸ੍ਰੀਮਤੀ ਨੇਹਾ ਚਾਵਲਾ ਸੀਨੀਅਰ ਸਹਾਇਕ, ਸ੍ਰੀ ਇੰਦਰਵੀਰ ਸਿੰਘ ਬਲਾਕ ਇੰਚਾਰਜ, ਸ੍ਰੀ ਦਲਜੀਤ ਸਿੰਘ ਫੁੱਟਬਾਲ ਕੋਚ, ਸ੍ਰੀਮਤੀ ਸਵਿਤਾ ਕੁਮਾਰੀ ਐਥਲੈਟਿਕਸ ਕੋਚ, ਸ੍ਰੀ ਜਸਵੰਤ ਸਿੰਘ ਹੈਂਡਬਾਲ ਕੋਚ, ਸ੍ਰੀ ਅਕਾਸਦੀਪ ਜਿਮਨਾਸਟਿਕ ਕੋਚ, ਸ੍ਰੀਮਤੀ ਨੀਤੂ ਬਾਲਾ ਜਿਮਨਾਸਟਿਕ ਕੋਚ, ਸ੍ਰੀਮਤੀ ਰਜਣੀ ਸੈਣੀ ਜਿਮਨਾਸਟਿਕ ਕੋਚ ਸ੍ਰ:ਜਸਪ੍ਰੀਤ ਸਿੰਘ ਫਿਜੀਕਲ ਟ੍ਰੇਨਰ (ਪੀ.ਆਈ.ਐਸ) ਅਤੇ ਸਮੂਹ ਕੋਚਿਜ ਅਤੇ ਦਫਤਰੀ ਸਟਾਫ ਆਦਿ ਹਾਜਰ ਸਨ।
ਬਲਾਕ ਅਜਨਾਲਾ ਵਿੱਚ ਬਲਾਕ ਪੱਧਰੀ ਖੇਡਾਂ ਕੀਰਤਨ ਦਰਬਾਰ ਸੋਸਾਇਟੀ ਗਰਾਊਂਡ ਅਤੇ ਸਰਕਾਰੀ ਕਾਲਜ ਅਜਨਾਲਾ ਵਿਖੇ ਕਰਵਾਈਆ ਗਈਆ। ਬਲਾਕ ਅਜਨਾਲਾ ਵਿੱਚ ਬਲਾਕ ਪੱਧਰੀ ਖੇਡਾਂ ਦਾ ਉਦਘਾਟਨ ਸ੍ਰੀਮਤੀ ਅਮਨਦੀਪ ਕੌਰ ਧਾਲੀਵਾਲ ਵੱਲੋ ਕੀਤਾ ਗਿਆ। ਗੇਮ ਫੁੱਟਬਾਲ : ਵਿੱਚ 14 ਲੜਕਿਆ ਦੇ ਮੁਕਾਬਲੇ ਵਿੱਚ ਸ੍ਰੀ ਗੁਰੂ ਹਰਕ੍ਰਿਸ਼ਨ ਸਕੂਲ ਅਜਨਾਲਾ ਨੇ ਪਹਿਲਾ ਸਥਾਨ ਅਤੇ ਸਰਕਾਰੀ ਸੀ:ਸੈ:ਸਕੂਲ ਵਛੋਆ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਗੇਮ ਕਬੱਡੀ ਸਰਕਲ ਸਟਾਈਲ ਵਿੱਚ ਅੰ-14 ਲੜਕਿਆ ਦੇ ਮੁਕਾਬਲੇ ਵਿੱਚ ਨਵਜੋਤੀ ਪਬਲਿਕ ਸਕੂਲ ਗੱਗੋਮਾਹਲ ਨੇ ਪਹਿਲਾ ਸਥਾਨ ਅਤੇ ਗੁਰੂ ਅਰਜਨ ਦੇਵ ਸਪੋਰਟਸ ਕਲੱਬ ਕਾਮਲਪੁਰਾ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਗੇਮ ਖੋਹ-ਖੋਹ ਵਿੱਚ ਅੰ-14 ਲੜਕਿਆ ਦੇ ਮੁਕਾਬਲੇ ਸ:ਮਿ:ਸ:ਮਾਕੋਵਾਲ ਨੇ ਪਹਿਲਾ ਸਥਾਨ ਅਤੇ ਸੈਕਰਡ ਹਾਰਟ ਕਾਨਵੈਂਟ ਸਕੂਲ ਪੁੰਗਾ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਇਹਨਾਂ ਖੇਡਾਂ ਵਿੱਚ ਲਗਭਗ 228 ਖਿਡਾਰੀਆਂ ਨੇ ਭਾਗ ਲਿਆ।
ਬਲਾਕ ਚੌਗਾਵਾਂ ਵਿੱਚ ਸ਼ਹੀਦ ਮੇਵਾ ਸਿੰਘ ਸਟੇਡੀਅਮ ਲੋਪੋਕੇ ਵਿਖੇ ਬਲਾਕ ਪੱਧਰੀ ਖੇਡਾਂ ਕਰਵਾਈਆ ਗਈਆ। ਇਹਨਾਂ ਖੇਡਾਂ ਦੇ ਉਦਘਾਟਨੀ ਸਮਾਰੋਹ ਵਿੱਚ ਸ੍ਰ: ਬਲਦੇਵ ਸਿੰਘ ਮਿਆਦੀਆ ਚੇਅਰਮੈਨ ਪਨਗ੍ਰੇਨ ਨੇ ਮੁੱਖ ਮਹਿਮਾਨ ਵਜੋ ਸਿ਼ਰਕਤ ਕੀਤੀ ਅਤੇ ਖਿਡਾਰੀਆਂ ਨਾਲ ਜਾਣ ਪਛਾਣ ਕਰਦਿਆ ਹੋਇਆ ਖਿਡਾਰੀਆਂ ਨੂੰ ਵੱਧ ਤੋ ਵੱਧ ਖੇਡਾਂ ਵਿੱਚ ਭਾਗ ਲੈਣ ਲਈ ਉਤਸ਼ਾਹਿਤ ਕੀਤਾ ਗਿਆ। ਗੇਮ ਐਥਲੈਟਿਕਸ ਵਿੱਚ ਅੰ-14 ਲੜਕੀਆ ਦੀ 600 ਮੀਟਰ ਦੌੜ ਵਿੱਚ ਨਵਨੀਤ ਕੌਰ ਨੇ ਪਹਿਲਾ ਸਥਾਨ ਅਤੇ ਮੁਕਮਾਨਪ੍ਰੀਤ ਕੌਰ ਨੇ ਦੂਜਾ ਸਥਾਨ ਅਤੇ ਸੁਖਮਨਪ੍ਰੀਤ ਕੌਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ। 600 ਲੜਕਿਆ ਦੀ ਦੌੜ ਵਿੱਚ ਅਬੀਜੋਤ ਸਿੰਘ ਨੇ ਪਹਿਲਾ ਸਥਾਨ ਅਤੇ ਹਰਮਨਪ੍ਰੀਤ ਸਿੰਘ ਨੇ ਦੂਜਾ ਸਥਾਨ ਅਤੇ ਜੈਦੀਪ ਸਿੰਘ ਨੇ ਤੀਜਾ ਸਥਾਨ ਪ੍ਰਾਪਤ ਕੀਤਾ। 60 ਮੀਟਰ ਲੜਕਿਆਂ ਦੀ ਦੌੜ ਵਿੱਚ ਅਕਾਸ਼ਦੀਪ ਸਿੰਘ ਨੇ ਪਹਿਲਾ ਸਥਾਨ, ਹਰਮਨਪ੍ਰੀਤ ਸਿੰਘ ਨੇ ਦੂਜਾ ਸਥਾਨ ਅਤੇ ਅੰਸ਼ਨੂਰ ਅਤੇ ਜਸਕਰਨ ਸਿੰਘ ਨੇ ਤੀਜਾ ਸਥਾਨ ਪ੍ਰਾਪਤ ਕੀਤਾ। 60 ਮੀਟਰ ਲੜਕੀਆ ਦੇ ਮੁਕਾਬਲੇ ਵਿੱਚ ਅਨਮੋਲਦੀਪ ਕੌਰ ਨੇ ਪਹਿਲਾ ਸਥਾਨ, ਨਵਨੀਤ ਕੌਰ ਨੇ ਦੂਜਾ ਅਤੇ ਸਹਿਜਪ੍ਰੀਤ ਕੌਰ ਅਤੇ ਗੁਰਲੀਨ ਕੌਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ।
ਬਲਾਕ ਮਿਉਂਸੀਪਲ ਕਾਰਪੋਰੇਸ਼ਨ ਵਿੱਚ ਖਾਲਸਾ ਕਾਲਜੀਏਟ ਸੀ:ਸੈ:ਸਕੂਲ ਅੰਮ੍ਰਿਤਸਰ ਵਿਖੇ ਬਲਾਕ ਪੱਧਰੀ ਖੇਡਾਂ ਕਰਵਾਈਆ ਗਈਆ। ਇਹਨਾਂ ਖੇਡਾਂ ਵਿੱਚ ਸੁਹਿੰਦਰ ਕੌਰ ਪਤਨੀ ਸ੍ਰ: ਹਰਭਜਨ ਸਿੰਘ ਈ.ਟੀ.ਓ ਪਾਵਰ ਨੇ ਮੁੱਖ ਮਹਿਮਾਨ ਵਜੋ ਸਿ਼ਰਕਤ ਕੀਤੀ ਗਈ। ਗੇਮ ਕਬੱਡੀ ਨੈਸ਼ਨਲ ਸਟਾਈਲ ਵਿੱਚ ਅੰ-14 ਲੜਕੀਆ ਦੇ ਮੁਕਾਬਲਿਆ ਵਿੱਚ ਬਾਬਾ ਦੀਪ ਸਿੰਘ ਸਪੋਰਟਸ ਕੱਲਬ ਨੇ ਪਹਿਲਾ ਸਥਾਨ ਅਤੇ ਸ: ਹ:ਸਕੂਲ ਫਤਾਹਪੁਰ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਜਦਕਿ ਲੜਕਿਆ ਦੇ ਮੁਕਾਬਲਿਆ ਵਿੱਚ ਸ:ਮਿ:ਸ:ਬੀ, ਬਲਾਕ ਰੇਲਵੇ ਕਲੋਨੀ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਗੇਮ ਕਬੱਡੀ ਸਰਕਲ ਸਟਾਈਲ ਵਿੱਚ ਅੰ-14 ਲੜਕੀਆ ਦੇ ਮੁਕਾਬਲੇ ਵਿੱਚ ਸ: ਹਾਈ ਸਕੂਲ ਫਤਾਹਪੁਰ ਨੇ ਪਹਿਲਾ ਸਥਾਨ ਅਤੇ ਸ: ਮਿ:ਸ: ਗੁਰੂਨਾਨਕਪੁਰਾ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਇਹਨਾਂ ਖੇਡਾਂ ਵਿੱਚ ਲਗਭਗ 518 ਖਿਡਾਰੀਆਂ ਨੇ ਭਾਗ ਲਿਆ।
ਬਲਾਕ ਹਰਸ਼ਾ ਛੀਨਾ ਵਿੱਚ ਬਲਾਕ ਪੱਧਰੀ ਖੇਡਾਂ ਖੇਡ ਸਟੇਡੀਅਮ ਹਰਸ਼ਾ ਛੀਨਾਂ ਅਤੇ ਦਵਿੰਦਰਾ ਇੰਟਰਨੈਸ਼ਨਲ ਸਕੂਲ ਵਿਖੇ ਕਰਵਾਈਆ ਗਈਆ। ਬਲਾਕ ਹਰਸ਼ਾ ਛੀਨਾ ਵਿੱਚ ਇਹਨਾਂ ਖੇਡਾਂ ਦਾ ਉਦਘਾਟਨ ਸ੍ਰ: ਬਲਦੇਵ ਸਿੰਘ ਮਿਆਦੀਆ ਚੇਅਰਮੈਨ ਪਨਗਰੇਨ ਪੰਜਾਬ ਵੱਲੋ ਕੀਤਾ ਗਿਆ। ਗੇਮ ਵਾਲਬਾਲ ਵਿੱਚ ਅੰ-14 ਲੜਕਿਆ ਦੇ ਮੁਕਾਬਲਿਆ ਵਿੱਚ ਜਗਦੇਵ ਕਲਾ ਨੇ ਪਹਿਲਾ ਸਥਾਨ ਅਤੇ ਗੁਰੂ ਕਾ ਬਾਗ ਦੀ ਟੀਮ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਗੇਮ ਖੋਹ-ਖੋਹ ਅੰ-14 ਲੜਕਿਆ ਅਤੇ ਲੜਕੀਆਂ ਦੇ ਮੁਕਾਬਲਿਆ ਵਿੱਚ ਹਰਸ਼ਾ ਛੀਨਾ ਦੀ ਟੀਮ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਗੇਮ ਕਬੱਡੀ ਨੈਸ਼ਨਲ ਸਟਾਈਲ ਵਿੱਚ ਅੰ-14 ਲੜਕਿਆਂ ਅਤੇ ਲੜਕੀਆਂ ਦੇ ਮੁਕਾਬਲਿਆ ਵਿੱਚ ਹਰਸ਼ਾ ਛੀਨਾ ਦੀ ਟੀਮ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਗੇਮ ਕਬੱਡੀ ਸਰਕਲ ਸਟਾਈਲ ਵਿੱਚ ਅੰ-14 ਲੜਕਿਆ ਦੇ ਮੁਕਾਬਲਿਆ ਵਿੱਚ ਹਰਸ਼ਾ ਛੀਨਾ ਦੀ ਟੀਮ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਗੇਮ ਫੁੱਟਬਾਲ ਵਿੱਚ ਅੰ-14 ਲੜਕਿਆ ਦੇ ਮੁਕਾਬਲਿਆ ਵਿੱਚ ਗੁਰੂ ਕਲਗੀਧਰ ਸਕੂਲ ਭੱਲਾ ਪਿੰਡ ਨੇ ਪਹਿਲਾ ਸਥਾਨ ਅਤੇ ਕੁੱਲਜੀਤ ਫੁੱਟਬਾਲ ਐਕਡਮੀ ਭੱਲਾ ਪਿੰਡ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਜਦਕਿ ਲੜਕੀਆਂ ਦੇ ਮੁਕਾਬਲਿਆ ਵਿੱਚ ਕੁਲਜੀਤ ਫੁੱਟਬਾਲ ਅਕੈਡਮੀ ਭੱਲਾ ਪਿੰਡ ਨੇ ਪਹਿਲਾ ਸਥਾਨ ਅਤੇ ਗੁਰੂ ਕਲਗੀਧਰ ਸਕੂਲ ਭੱਲਾ ਪਿੰਡ ਨੇ ਦੂਜਾ ਸਥਾਨ ਪ਼੍ਰਾਪਤ ਕੀਤਾ। ਇਹਨਾਂ ਖੇਡਾਂ ਵਿੱਚ ਲਗਭਗ 151 ਖਿਡਾਰੀਆਂ ਨੇ ਭਾਗ ਲਿਆ।