ਤਰਨ ਤਾਰਨ (ਬਿਊਰੋ) ਅੱਜ ਪਿੰਡ ਸੰਗਤਪੁਰਾ ਦੇ ਗੁਰੂ ਘਰ ਵਿੱਚ ਲੈਂਟਰ ਡਿੱਗਣ ਦਾ ਮੰਦਭਾਗਾ ਸਮਾਚਾਰ ਪ੍ਰਾਪਤ ਹੋਇਆ ਹੈ ਜਾਣਕਾਰੀ ਅਨੁਸਾਰ ਗੁਰੂ ਘਰ ਦੇ ਵਿੱਚ ਮੇਲਾ ਲੱਗਾ ਹੋਇਆ ਸੀ ਕਿਹਾ ਜਾਂਦਾ ਹੈ ਕਿ ਜਿਲਾ ਤਰਨ ਤਾਰਨ ਦੇ ਪਿੰਡ ਸੰਗਤਪੁਰਾ ਵਿੱਚ ਵੱਡੀ ਗਿਣਤੀ ਦੇ ਵਿੱਚ ਸ਼ਰਧਾਲੂ ਇਸ ਗੁਰੂਘਰ ਵਿੱਚ ਆਉਂਦੇ ਹਨ ਅਤੇ ਇਹ ਮੇਲਾ ਬੜੀ ਧੂਮ ਧਾਮ ਨਾਲ ਮਨਾਇਆ ਜਾਂਦਾ ਹੈ ਇਸੇ ਮੇਲੇ ਦੇ ਸੰਬੰਧ ਵਿੱਚ ਗੁਰੂ ਘਰ ਦੇ ਵਿੱਚ ਲੈਂਟਰ ਪੈ ਰਿਹਾ ਸੀ ਅਤੇ ਵੱਡੀ ਗਿਣਤੀ ਵਿੱਚ ਸੰਗਤਾਂ ਇਸ ਵਿੱਚ ਸੇਵਾ ਕਰ ਰਹੀਆਂ ਸਨ ਗੁਰੂ ਘਰ ਵਿੱਚ ਲੈਂਟਰ ਡਿੱਗਣ ਨਾਲ ਦਰਜਨਾ ਸੰਗਤਾਂ ਹੇਠਾਂ ਦੱਬਣ ਦਾ ਸਮਾਚਾਰ ਪ੍ਰਾਪਤ ਹੋ ਰਿਹਾ ਹੈ ਰਾਹਤ ਅਤੇ ਬਚਾਅ ਕਾਰਜ ਪ੍ਰਸ਼ਾਸਨ ਵੱਲੋਂ ਜਾਰੀ ਕਰ ਦਿੱਤੇ ਗਏ ਹਨ।
ਪੰਚਾਇਤੀ ਚੋਣਾਂ 2024- ਨਾਮਜ਼ਦਗੀ ਲਈ ਅੰਮ੍ਰਿਤਸਰ ਜਿਲ੍ਹੇ ਦੇ ਇਹਨਾਂ ਥਾਵਾਂ ਤੇ ਬਣੇ ਵਿਸ਼ੇਸ਼ ਕੇਂਦਰ – ਪੜ੍ਹੋ ਖ਼ਬਰ
Kamaal News