Spread the love

SSC : Constable GD ਦੀ ਭਾਰਤੀ ਲਈ ਨਿਕਲੀਆਂ 39481 ਪੋਸਟਾਂ – ਪੂਰੀ ਜਾਣਕਾਰੀ ਲਈ ਪੜ੍ਹੋ ਪੂਰੀ ਖ਼ਬਰ

ਕਮਾਲ ਬਿਊਰੋ – SSC (Staff Selection Commission ) ਵੱਲੋਂ ਆਪਣੀ ਆਫੀਸ਼ੀਅਲ ਵੈੱਬਸਾਈਟ ਉੱਪਰ ਕਾਂਸਟੇਬਲ ਦੀ ਭਰਤੀ ਵਾਸਤੇ 39481 ਪੋਸਟਾਂ ਨੂੰ ਭਰਨ ਲਈ ਇੱਕ ਬੰਪਰ ਭਰਤੀ ਦਾ ਨੋਟਿਸ ਜਾਰੀ ਕੀਤਾ ਗਿਆ , ਜਿਸ ਦੇ ਅਨੁਸਾਰ ਇਹ ਅਸਾਮੀਆਂ CAPFs (Central Armed Police Force ) ਵਿੱਚ ਅਤੇ Asam Rifiles Examination 2025 ਲਈ ਹੈ। ਇਸ ਦੀ ਭਰਤੀ ਲਈ ਆਵੇਦਨ ਦੇਣ ਲਈ ਸਾਰਾ ਤਰੀਕਾ ਆਨਲਾਈਨ ਹੈ। ਤੁਸੀਂ ਆਪਣੀ eligibility ਨੂੰ ਧਿਆਨ ਵਿੱਚ ਰੱਖ ਕੇ ਇਸ ਭਾਰਤੀ ਲਈ ਅਰਜ਼ੀ ਭਰ ਸਕਦੇ ਹੋ।

ਸਭ ਤੋਂ ਪਹਿਲਾਂ ਜੇਕਰ ਗੱਲ ਕਰੀਏ ਤਰੀਕਾਂ ਦੀ ਤਾਂ ਇਸ SSC ਵੱਲੋਂ ਜਾਰੀ ਕੀਤੀ ਇਸ ਭਰਤੀ ਪ੍ਰਕਿਰਿਆ ਦੀ ਸ਼ੁਰੂਆਤ 06/09/2024 ਤੋਂ ਚਾਲੂ ਹੋ ਚੁੱਕੀ ਹੈ ਅਤੇ ਇਹ ਕਾਂਸਟੇਬਲ ਜਿਡੀ ਦੀ ਭਰਤੀ ਲਈ ਫਾਰਮ ਭਰਨ ਦੀ ਆਖ਼ਿਰੀ ਤਾਰੀਕ 14/10/2024 ਰਾਤ 11:00 ਵਜੇ ਤੱਕ ਹੈ। ਇਸ ਦੇ ਨਾਲ ਹੀ ਜੇਕਰ ਗੱਲ ਕਰੀਏ ਇਸ ਟੈਸਟ ਦੀ ਆਨਲਾਈਨ ਫਾਰਮ ਭਰਨ ਦੇ ਫੀਸ ਦੀ ਤਾਂ ਤੁਹਾਨੂੰ 100 ਰੁਪਏ ਫੀਸ ਦੇਣੀ ਹੋਵੇਗੀ ਜੋ ਆਨਲਾਈਨ ਹੀ SSC ਦੀ ਆਫੀਸ਼ੀਅਲ ਵੈਬਸਾਈਟ ਤੇ ਤੁਹਾਡੇ ਵੱਲੋਂ ਬਣਾਏ ਗਏ ਪੋਰਟਲ ਰਾਹੀਂ ਭੇਜੀ ਜਾ ਸਕੇਗੀ ਪਰ ਜੇਕਰ ਤੁਸੀਂ ਫੀਮੇਲ ਹੋ , ਜਾਂ ਫੇਰ ਸੂਚਿਤ ਜਾਂ ਅਨੁਸੂਚਿਤ ਜਾਤੀ ਨਾਲ ਸਬੰਧ ਰੱਖਦੇ ਹੋ ਜਾਂ ਫੇਰ ਸਾਬਕਾ ਸਰਵਿਸਮੇਨ ਹੋ ਤਾਂ ਤੁਹਾਡੀ ਕੋਈ ਵੀ ਫੀਸ ਨਹੀਂ ਲਗੇਗੀ। ਇਹ ਫੀਸ 15/10/2024 ਰਾਤ 10:00 ਵਜੇ ਤੱਕ ਭੇਜੀ ਜਾ ਸਕੇਗੀ।

ਇਸ ਤੋਂ ਬਾਅਦ ਜੇਕਰ ਫਾਰਮ ਵਿੱਚ ਕੋਈ ਗ਼ਲਤੀ ਹੋ ਗਈ ਹੈ ਤਾਂ ਇਸ ਵਿੱਚ ਸੁਧਾਰ ਕਰਨ ਲਈ ਕੁਰੈਕਸ਼ਨ ਵਿੰਡੌ 05/11/2024 ਤੋਂ 07/11/2024 ਤੱਕ ਖੁੱਲ੍ਹੇਗੀ ਅਤੇ ਟੈਸਟ ਤਕਰੀਬਨ ਜਨਵਰੀ – ਫਰਵਰੀ 2025 ਦੇ ਵਿੱਚ ਹੋ ਜਾਵੇਗਾ।

SSC CONSTABLE GD ਲਈ ਵਿੱਦਿਅਕ ਯੋਗਤਾ ਕੀ ਹੋਵੇਗੀ ?

ਵਿਦਿਅਕ ਯੋਗਤਾ :- ਇਸ ਟੈਸਟ ਲਈ ਵਿੱਦਿਅਕ ਯੋਗਤਾ ਸਿਰਫ 10ਵੀ ਰੱਖੀ ਗਈ ਹੈ ?

ਉਮਰ ਹੱਦ : ਇਸ ਟੈਸਟ ਲਈ 01/01/2025 ਨੂੰ ਤੁਹਾਡੀ ਘੱਟ ਤੋਂ ਘੱਟ ਉਮਰ 18 ਸਾਲ ਅਤੇ ਵੱਧ ਤੋਂ ਵੱਧ ਉਮਰ 23 ਸਾਲ ਹੋਣੀ ਜਰੂਰੀ ਹੈ।

ਇਸ ਭਾਰਤੀ ਬਾਰੇ ਵਧੇਰੇ ਜਾਣਕਾਰੀ ਲੈਣ ਲਈ ਤੁਸੀਂ ਹੇਠਾਂ ਦਿੱਤੇ ਲਿੰਕ ਉੱਪਰ ਕਲਿੱਕ ਕਰਕੇ ਪੂਰਾ ਇਸ਼ਤਿਹਾਰ ਪੜ੍ਹ ਸਕਦੇ ਹੋ /
https://ssc.gov.in/api/attachment/uploads/masterData/NoticeBoards/Notice_of_CTGD_2024_09_05.pdf