ਰਈਆ ,06 ਸਤੰਬਰ 2024( ਰੋਹਿਤ ਅਰੋੜਾ ) ਅੱਜ ਸ਼ਾਮ ਬਿਆਸ ਥਾਣਾ ਅਧੀਨ ਆਉਂਦੀ ਪੁਲਿਸ ਚੋਂਕੀ ਰਈਆ ਦੇ ਇੰਚਾਰਜ ਤੇਜਿੰਦਰ ਸਿੰਘ ਵੱਲੋਂ ਰਈਆ ਫੇਰੂਮਾਨ ਚੌਂਕ ਜੋ ਕੇ ਹਮੇਸ਼ਾ ਵਿਅਸਤ ਰਹਿਣ ਵਾਲਾ ਚੋਂਕ ਹੈ ਵਿੱਚ ਇੱਕ ਸਪੈਸ਼ਲ ਨਾਕਾ ਲਗਾਇਆ ਗਿਆ , ਜਿਸ ਦੇ ਅਨੁਸਾਰ ਨਬਾਲਗ ਜੋ 18 ਸਾਲ ਦੀ ਉਮਰ ਤੋਂ ਹੇਠਾਂ ਹਨ ਖਾਸ ਉਹਨਾਂ ਦੋ ਪਹੀਆ ਵਾਹਨ ਚਾਲਕ ਬੱਚਿਆਂ ਨੂੰ ਰੋਕਿਆ ਗਿਆ ਜਿਸ ਉਪਰੰਤ ਪੁਲਿਸ ਵੱਲੋਂ ਪਿਛਲੇ ਤਕਰੀਬਨ 2 ਮਹੀਨੇ ਤੋਂ ਸਰਕਾਰ ਵੱਲੋਂ ਕੀਤੇ ਗਏ ਐਲਾਨ ਨੂੰ ਯਾਦ ਕਰਵਾਉਂਦਿਆਂ ਬੱਚਿਆਂ ਦੇ ਮਾਪਿਆਂ ਨੂੰ ਸਖਤ ਚਿਤਾਵਨੀ ਦਿੱਤੀ ਗਈ ਤਾਂ ਜੋ ਉਹ ਆਪਣੇ ਬੱਚਿਆਂ ਨੂੰ ਜੋ ਬਾਲਗ ਨਹੀਂ ਹਨ ਨੂੰ ਸਕੂਟਰ ਜਾਂ ਮੋਟਰ ਸਾਈਕਲ ਨਾ ਦੇਣ , ਚੋਂਕੀ ਇੰਚਾਰਜ ਵੱਲੋਂ ਖਾਸ ਤੌਰ ਤੇ ਮੀਡੀਆ ਰਾਹੀਂ ਅਪੀਲ ਵੀ ਕੀਤੀ ਗਈ ਕਿ ਇਹ ਨਾਕਾ ਅਸੀਂ ਸਿਰਫ ਚਿਤਾਵਨੀ ਨਾਕਾ ਦੇ ਤੌਰ ਤੇ ਲਗਾ ਰਹੇ ਹਾਂ ਪਰ ਅਗਲੀ ਵਾਰ ਜੇਕਰ ਕੋਈ ਨਬਾਲਗ ਕਾਨੂੰਨ ਦੀ ਉਲੰਘਣਾ ਕਰਦਿਆਂ ਪਾਇਆ ਜਾਂਦਾ ਹੈ ਤਾਂ ਮਾਪਿਆਂ ਤੇ ਕਾਰਵਾਈ ਕਰਨ ਤੋਂ ਗੁਰੇਜ ਨਹੀਂ ਕੀਤਾ ਜਾਵੇਗਾ।
ਇਸ ਦੌਰਾਨ ਏ ਐੱਸ ਆਈ ਸੁਖਵਿੰਦਰ ਸਿੰਘ , ਕਾਂਸਟੇਬਲ ਹਰਪਾਲ ਸਿੰਘ , ਦਮਨਪ੍ਰੀਤ ਸਿੰਘ , ਪਵਨਪ੍ਰੀਤ ਸਿੰਘ ਆਦਿ ਪੁਲਿਸ ਮੁਲਾਜ਼ਮ ਹਾਜ਼ਿਰ ਸਨ।