ਅੰਮ੍ਰਿਤਸਰ ਕੇਂਦਰੀ ਜੇਲ ਤੋਂ ਛੇ ਪਾਕਿਸਤਾਨੀ ਕੈਦੀ ਰਿਹਾਅ
ਦੇਰ ਰਾਤ ਪਾਕਿਸਤਾਨ ਦੇ ਹਵਾਲੇ ਕੀਤੇ ਗਏ ਕੈਦੀ- ਹੇਮੰਤ ਸ਼ਰਮਾ
ਅੰਮ੍ਰਿਤਸਰ 7 ਸਤੰਬਰ –ਅੰਮ੍ਰਿਤਸਰ ਕੇਂਦਰੀ ਜੇਲ ਵਿੱਚ ਬੰਦ ਛੇ ਪਾਕਿਸਤਾਨੀ ਕੈਦੀ ਜੋ ਕਿ ਬੀਤੇ ਲੰਮੇ ਸਮੇਂ ਤੋਂ ਦੇਸ਼ ਵਾਪਸੀ ਦੇ ਇੰਤਜ਼ਾਰ ਵਿੱਚ ਸਨ, ਨੂੰ ਬੀਤੇ ਕੱਲ ਰਿਹਾਅ ਕਰ ਦਿੱਤਾ ਗਿਆ। ਜੇਲ ਸੁਪਰਡੈਂਟ ਸ੍ਰੀ ਹਿੰਮਤ ਸ਼ਰਮਾ ਨੇ ਦੱਸਿਆ ਕਿ ਉਕਤ ਕੈਦੀ ਰਿਹਾਅ ਕਰਨ ਲਈ ਭਾਰਤ ਸਰਕਾਰ ਜਰੀਏ ਲਗਾਤਾਰ ਪਾਕਿਸਤਾਨ ਨਾਲ ਸੰਪਰਕ ਬਣਾਇਆ ਗਿਆ, ਜਿੱਥੋਂ ਉਹਨਾਂ ਦੀ ਸ਼ਨਾਖਤ ਹੋਣ ਉਪਰੰਤ ਸਾਰੀ ਕਾਨੂੰਨੀ ਅਤੇ ਕੂਟਨੀਤਿਕ ਜਰੂਰਤਾਂ ਪੂਰੀਆਂ ਕਰਦੇ ਹੋਏ ਕੱਲ ਸਵੇਰੇ ਇੰਨਾ ਕੈਦੀਆਂ ਨੂੰ ਪੰਜਾਬ ਪੁਲਿਸ ਦੇ ਹਵਾਲੇ ਕੀਤਾ ਗਿਆ।
ਜਿੱਥੋਂ ਪੁਲਿਸ ਨੇ ਇਹਨਾਂ ਨੂੰ ਆਈਸੀਪੀ ਅਟਾਰੀ ਜਰੀਏ ਦੇਰ ਰਾਤ ਪਾਕਿਸਤਾਨ ਦੇ ਹਵਾਲੇ ਕੀਤਾ। ਉਹਨਾਂ ਦੱਸਿਆ ਕਿ ਇਹਨਾਂ ਕੈਦੀਆਂ ਵਿੱਚ ਮੁਹੰਮਦ ਇਖਲਾਕ, ਅੱਲਾ ਬਖਸ਼ ਮਸੀਹ , ਫਕੀਰ ਹੁਸੈਨ, ਅਕਬਰ ਮਸੀਹ, ਤਾਰਕ ਮਹਿਮੂਦ ਅਤੇ ਵਸੀਮ ਇਰਸ਼ਾਦ ਸ਼ਾਮਿਲ ਸਨ। ਉਹਨਾਂ ਦੱਸਿਆ ਕਿ ਇਹ ਸਾਰੇ ਵੱਖ-ਵੱਖ ਕੇਸਾਂ ਵਿੱਚ ਜੇਲ ਵਿੱਚ ਕੈਦ ਸਨ।
ਦੇਰ ਰਾਤ ਅੰਮ੍ਰਿਤਸਰ ਤੋਂ ਰਿਹਾ ਹੋਏ ਇਹ ਛੇ ਕੈਦੀ ਕੀਤੇ ਪਾਕਿਸਤਾਨ ਦੇ ਹਵਾਲੇ – ਪੜ੍ਹੋ ਪੂਰੀ ਖਬਰ
ਪੰਚਾਇਤੀ ਚੋਣਾਂ 2024- ਨਾਮਜ਼ਦਗੀ ਲਈ ਅੰਮ੍ਰਿਤਸਰ ਜਿਲ੍ਹੇ ਦੇ ਇਹਨਾਂ ਥਾਵਾਂ ਤੇ ਬਣੇ ਵਿਸ਼ੇਸ਼ ਕੇਂਦਰ – ਪੜ੍ਹੋ ਖ਼ਬਰ
Kamaal News