
ਪੰਜਾਬ ਭਾਜਪਾ ਦੇ ਸੰਗਠਨ ਮੰਤਰੀ ਪਹੁੰਚੇ ਰਈਆ , ਜਿਲ੍ਹਾ ਪ੍ਰਧਾਨ ਮਨਜੀਤ ਸਿੰਘ ਮੰਨਾ ਸਮੇਤ ਮੰਡਲ ਕੋਰ ਕਮੇਟੀ ਨੂੰ ਦਿੱਤੇ ਨਿਰਦੇਸ਼ਰਈਆ,() ਅੱਜ ਭਾਜਪਾ ਪੰਜਾਬ ਦੇ ਸੰਗਠਨ ਮੰਤਰੀ ਸ੍ਰੀ ਨਿਵਾਸਲੂ ਅੱਜ ਜਨਰਲ ਸੈਕਟਰੀ ਪੰਜਾਬ ਸੂਰਜ ਭਾਰਦਵਾਜ ਅਤੇ ਜਿਲ੍ਹਾ ਪ੍ਰਧਾਨ ਭਾਜਪਾ ਦਿਹਾਤੀ ਮਨਜੀਤ ਸਿੰਘ ਮੰਨਾ ਅਤੇ ਜਿਲ੍ਹਾ ਜਨਰਲ ਸੈਕਟਰੀ ਸੁਸ਼ੀਲ ਦੇਵਗਨ ਸਮੇਤ ਰਈਆ ਮੰਡਲ ਵਿਖੇ ਮੈਂਬਰਸ਼ਿਪ ਅਭਿਆਨ ਨੂੰ ਅੱਗੇ ਵਧਾਉਣ ਲਈ ਇੱਕ ਮੀਟਿੰਗ ਨੂੰ ਸੰਬੋਧਨ ਕਰਨ ਪਹੁੰਚੇ । ਇਸ ਦੌਰਾਨ ਸੰਗਠਨ ਮੰਤਰੀ ਵੱਲੋਂ ਰਈਆ ਮੰਡਲ ਦੇ ਪ੍ਰਧਾਨ ਰਾਜੇਸ਼ ਟਾਂਗਰੀ ਦੇ ਨਿਵਾਸ ਵਿਖੇ ਹੋਈ ਇਸ ਮੀਟਿੰਗ ਵਿੱਚ ਬੋਲਦਿਆਂ ਮੰਡਲ ਦੀ ਕੋਰ ਕਮੇਟੀ ਨੂੰ 17-25 ਸਤੰਬਰ ਤੱਕ ਭਾਜਪਾ ਦੇ ਹੋਣ ਵਾਲੇ ਪ੍ਰੋਗਰਾਮਾਂ ਬਾਰੇ ਦੱਸਦਿਆਂ ਸਾਰੀ ਹੀ ਟੀਮ ਨੂੰ ਦਿਸ਼ਾ ਨਿਰਦੇਸ਼ ਦਿੱਤੇ ।ਇਸ ਦੌਰਾਨ ਰਈਆ ਮੰਡਲ ਦੀ ਕੋਰ ਕਮੇਟੀ ਦੇ ਜਨਰਲ ਸੈਕਟਰੀ ਰਾਜੇਸ਼ ਦਨਿਆਲ, ਪਰਦੀਪ ਰਮਪਾਲ ਸੈਕਟਰੀ , ਡਿੰਪੀ ਮਿਆਂਵਿੰਡ, ਰੁਪਿੰਦਰ ਪੱਡਾ, ਪਿੰਦਰ ਦੌਲੋਂ ਨੰਗਲ , ਸੁਖਦੇਵ ਸਿੰਘ ਸਾਬਕਾ ਕੌਂਸਲਰ , ਅਮਨ ਸ਼ਰਮਾ ਆਦਿ ਹਾਜ਼ਿਰ ਸਨ ।