ਆਪ ਦੀ ਸਰਕਾਰ ਆਪ ਦੇ ਦੁਆਰ ਤਹਿਤ ਲਗਾਏ ਜਾ ਰਹੇ ਕੈਂਪਾਂ ਵਿੱਚ ਲੋਕਾਂ ਦੇ ਪੈਸਿਆਂ ਅਤੇ ਸਮੇਂ ਦੀ ਹੋ ਰਹੀ ਬੱਚਤ-ਜੱਗਾ ਮਜੀਠਾ

Spread the love

 ਮਾਨ ਸਰਕਾਰ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਦੇਣ ਲਈ ਵਚਨਬੱਧ

ਮੋਕੇ ਤੋ ਹੀ ਲੋਕਾਂ ਨੁੰ ਮੁਹੱਈਆ ਕਰਵਾਈਆਂ ਸਰਕਾਰੀ ਸੇਵਾਵਾਂ

ਅੰਮ੍ਰਿਤਸਰ, 3 ਸਤੰਬਰ 2024–   ਪੰਜਾਬ ਸਰਕਾਰ ਵੱਲੋਂ ਆਪ ਦੀ ਸਰਕਾਰ ਆਪ ਦੇ ਦੁਆਰ ਤਹਿਤ ਪਿੰਡਾਂ ਤੇ ਸ਼ਹਿਰਾਂ ਦੇ ਲੋਕਾਂ ਨੂੰ ਇੱਕੋਂ ਛੱਤ ਹੇਠ ਵੱਖ-ਵੱਖ ਸੇਵਾਵਾਂ ਮੁਹੱਈਆ ਕਰਵਾਉਣ ਅਤੇ ਲੋਕਾਂ ਦੀਆਂ ਸ਼ਿਕਾਇਤਾਂ ਦਾ ਨਿਪਟਾਰਾ ਕਰਨ ਲਈ ਲਗਾਏ ਜਾ ਰਹੇ ਕੈਂਪਾਂ ਨੂੰ ਜ਼ਿਲੇ੍ ਦੇ ਲੋਕਾਂ ਦਾ ਭਰਵਾਂ ਸਹਿਯੋਗ ਮਿਲ ਰਿਹਾ ਹੈ ਜਿਸ ਨਾਲ ਲੋਕਾਂ ਦੇ ਪੈਸਿਆਂ ਅਤੇ ਸਮੇਂ ਦੀ ਕਾਫੀ ਬੱਚਤ ਹੋ ਰਹੀ ਹੈ। ਇਨ੍ਹਾਂ ਸ਼ਬਦਾ ਦਾ ਪ੍ਰਗਟਾਵਾ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਸ: ਜਗਵਿੰਦਰਪਾਲ ਸਿੰਘ ਜੱਗਾ ਮਜੀਠਾ ਨੇ ਗੁਰਦੁਆਰਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਸਿੰਘ  ਸਭਾ ਕੱਥੂਨੰਗਲ ਮਜੀਠਾ ਵਿਖੇ ਲੱਗੇ  ਕੈਂਪ  ਦੌਰਾਨ ਕੀਤਾ। ਉਨ੍ਹਾਂ ਕਿਹਾ ਕਿ ਮਾਨ ਸਰਕਾਰ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਦੇਣ ਲਈ ਵਚਨਬੱਧ ਹੈ ਅਤੇ ਲੋਕਾਂ ਨੂੰ ਕਿਸੇ ਵੀ ਪ੍ਰਕਾਰ ਦੀ ਕੋਈ ਮੁਸ਼ਕਲ ਪੇਸ਼ ਨਹੀਂ ਆਉਣ ਦਿੱਤੀ ਜਾਵੇਗੀ।

        ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਨਾਇਬ ਤਹਿਸੀਲਦਾਰ ਮਜੀਠਾ ਸ: ਤਿਰਲੋਚਨ ਸਿੰਘ ਨੇ ਦੱਸਿਆ ਕਿ ‘ਆਪ ਦੀ ਸਰਕਾਰ ਆਪ ਦੇ ਦੁਆਰ’ ਤਹਿਤ ਜਿਲੇ ਦੀਆਂ ਸਬ ਡਵੀਜਨਾਂ ਵਿੱਚ ਕੈਂਪ ਲਗਾ ਕੇ ਲੋਕਾਂ ਨੂੰ ਸਰਕਾਰੀ ਸੇਵਾਵਾਂ ਦਾ ਲਾਭ ਦਿੱਤਾ ਜਾ ਰਿਹਾ ਅਤੇ ਆਉਣ ਵਾਲੇ ਵਿਅਕਤੀਆਂ ਵੱਲੋਂ ਵੱਖ- ਵੱਖ ਸੇਵਾਵਾਂ ਹਾਸਲ ਕਰਨ ਲਈ ਅਪਲਾਈ ਕੀਤਾ ਜਾ ਰਿਹਾ ਅਤੇ ਮੌਕੇ ਤੇ ਹੀ ਸਰਟੀਫਿਕੇਟ ਮੁਹੱਈਆ ਕਰਵਾਏ ਜਾ ਰਹੇ ਹਨ ਅਤੇ ਲੋਕਾਂ ਨੂੰ ਸਾਰੀਆਂ ਸਰਕਾਰੀ ਸਹੂਲਤਾਂ ਇਕੋ ਥਾਂ ਹੀ ਮਿੱਲ ਰਹੀਆਂ ਹਨ। 

                ਉਨ੍ਹਾਂ ਦੱਸਿਆ ਕਿ  ਬਾਰਿਸ਼ ਦੌਰਾਨ ਵੀ ਕਰੀਬ 250 ਵਿਅਕਤੀ ਇਸ ਕੈਂਪ ਵਿੱਚ ਪੁੱਜੇ ਅਤੇ 200 ਲੋਕਾਂ ਵੱਲੋਂ ਵੱਖ ਵੱਖ ਸੇਵਾਵਾਂ ਲੈਣ ਲਈ ਅਪਲਾਈ ਕੀਤਾ ਗਿਆ ਜਿਸ ਵਿੱਚੋਂ ਮੌਕੇ ਤੇ ਹੀ 200 ਵਿਅਕਤੀਆਂ ਨੂੰ ਸੇਵਾਵਾਂ ਮੁਹੱਈਆ ਕਰਵਾ ਦਿੱਤੀਆਂ ਗਈਆਂ। ਉਨਾਂ ਦੱਸਿਆ ਕਿ ਇਸ ਕੈਪ ਵਿਚ 2 ਲੋਕਾਂ ਦੀਆਂ ਸ਼ਕਾਇਤਾਂ ਵੀ ਪ੍ਰਾਪਤ ਹੋਈਆਂ ਸਨ,ਜਿੰਨ੍ਹਾਂ ਦਾ ਮੌਕੇ ਤੇ ਹੀ ਨਿਪਟਾਰਾ ਕਰ ਦਿੱਤਾ ਗਿਆ।

   ਉਨਾਂ ਦੱਸਿਆ ਕਿ ਕੈਂਪਾਂ ਵਿੱਚ ਜੋ ਸੇਵਾਵਾਂ ਦਿੱਤੀਆਂ ਜਾ ਰਹੀਆਂ ਹਨ, ਉਨ੍ਹਾਂ ਵਿੱਚ ਜਨਮ ਸਰਟੀਫਿਕੇਟ, ਆਮਦਨ ਸਰਟੀਫਿਕੇਟ, ਰਿਹਾਇਸ਼ ਸਰਟੀਫਿਕੇਟ, ਅਨੁਸੂਚਿਤ ਅਤੇ ਪੱਛੜੀਆਂ ਸ਼੍ਰੇਣੀਆਂ ਦੇ ਸਰਟੀਫਿਕੇਟ, ਬੁਢਾਪਾ, ਦਿਵਯਾਂਗ ਅਤੇ ਆਸ਼ਰਿਤ ਪੈਨਸ਼ਨ, ਜਨਮ ਸਰਟੀਫਿਕੇਟ ‘ਚ ਨਾਂ ਦੀ ਤਬਦੀਲੀ, ਸਿਹਤ ਵਿਭਾਗ ਨਾਲ ਸਬੰਧਤ ਸਕੀਮਾਂ, ਬਿਜਲੀ ਦੇ ਬਿੱਲਾਂ ਦੇ ਭੁਗਤਾਨ, ਮਾਲ ਵਿਭਾਗ ਸਬੰਧੀ ਰਿਕਾਰਡ ਦੀ ਪੜਤਾਲ, ਵਿਆਹ ਦੀ ਰਜਿਸਟ੍ਰੇਸ਼ਨ, ਮੌਤ ਦੇ ਸਰਟੀਫਿਕੇਟ ਦੀ ਇਕ ਤੋਂ ਵੱਧ ਕਾਪੀਆਂ, ਪੇਂਡੂ ਖੇਤਰ ਸਰਟੀਫਿਕੇਟ, ਫਰਦ ਬਣਾਉਣੀ, ਸ਼ਗਨ ਸਕੀਮ, ਜ਼ਮੀਨ ਦੀ ਨਿਸ਼ਾਨਦੇਹੀ,ਐੱਨ.ਆਰ. ਆਈ. ਦੇ ਸਰਟੀਫਿਕੇਟਾਂ ਦੇ ਕਾਉਂਟਰ ਦਸਤਖ਼ਤ, ਪੁਲਿਸ ਕਲੀਅਰੈਂਸ ਸਰਟੀਫਿਕੇਟ ਦੇ ਕਾਉਂਟਰ ਦਸਤਖ਼ਤ, ਮੌਤ ਸਰਟੀਫਿਕੇਟ ‘ਚ ਤਬਦੀਲੀ ਆਦਿ ਸੇਵਾਵਾਂ ਸ਼ਾਮਿਲ ਹਨ। ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਲੋਕ 1076 ਨੰਬਰ ਡਾਇਲ ਕਰਕੇ ਘਰ ਬੈਠੇ ਹੀ ਇਹ ਸੇਵਾਵਾਂ ਪ੍ਰਾਪਤ ਕਰ ਸਕਦੇ ਹਨ। 

                ਇਸ ਮੌਕੇ ਸਰਪੰਚ ਕੱਥੂਨੰਗਲ ਸ: ਪ੍ਰੇਮ ਸਿੰਘ, ਮੈਬਰ ਪੰਚਾਇਤ ਰਮਨਦੀਪ ਸਿੰਘ, ਬੀਡੀਪੀਓ ਮਜੀਠਾ ਅਮਨਦੀਪ ਸਿੰਘ, ਪੰਚਾਇਤ ਸਕੱਤਰ ਕੱਥੂਨੰਗਲ, ਰਮਨ ਸ਼ਰਮਾ ਤੋਂ ਇਲਾਵਾ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਵੀ ਹਾਜਰ ਸਨ।

Related Posts

SDM ਬਾਬਾ ਬਕਾਲਾ ਵੀ ਹੋਏ ਤਬਦੀਲ ,124 IAS /PCS ਅਧਿਕਾਰੀ ਤਬਦੀਲ ,ਜਾਣੋ ਕੌਣ ਬਣੇ ਨਵੇਂ SDM

Spread the love

Kamaal News

Continue reading

Leave a Reply

Your email address will not be published. Required fields are marked *

You Missed

ਮਿਡਲ ਸਕੂਲ ਵਿਖੇ ਮਾਪੇ ਅਧਿਆਪਕ ਮਿਲਣੀ ਕਰਾਈ ਗਈ

ਮਿਡਲ ਸਕੂਲ ਵਿਖੇ ਮਾਪੇ ਅਧਿਆਪਕ ਮਿਲਣੀ ਕਰਾਈ ਗਈ

ਪੰਚਾਇਤੀ ਚੋਣਾਂ 2024- ਨਾਮਜ਼ਦਗੀ ਲਈ ਅੰਮ੍ਰਿਤਸਰ ਜਿਲ੍ਹੇ ਦੇ ਇਹਨਾਂ ਥਾਵਾਂ ਤੇ ਬਣੇ ਵਿਸ਼ੇਸ਼ ਕੇਂਦਰ – ਪੜ੍ਹੋ ਖ਼ਬਰ

ਪੰਚਾਇਤੀ ਚੋਣਾਂ 2024- ਨਾਮਜ਼ਦਗੀ ਲਈ ਅੰਮ੍ਰਿਤਸਰ ਜਿਲ੍ਹੇ ਦੇ ਇਹਨਾਂ ਥਾਵਾਂ ਤੇ ਬਣੇ ਵਿਸ਼ੇਸ਼ ਕੇਂਦਰ – ਪੜ੍ਹੋ ਖ਼ਬਰ

SDM ਬਾਬਾ ਬਕਾਲਾ ਵੀ ਹੋਏ ਤਬਦੀਲ ,124 IAS /PCS ਅਧਿਕਾਰੀ ਤਬਦੀਲ ,ਜਾਣੋ ਕੌਣ ਬਣੇ ਨਵੇਂ SDM

SDM ਬਾਬਾ ਬਕਾਲਾ ਵੀ ਹੋਏ ਤਬਦੀਲ ,124 IAS /PCS ਅਧਿਕਾਰੀ ਤਬਦੀਲ ,ਜਾਣੋ ਕੌਣ ਬਣੇ ਨਵੇਂ SDM

ਜਾਣੋ ਕੌਣ  ਬਣੇ ਬਾਬਾ ਬਕਾਲਾ ਦੇ ਨਵੇਂ DSP, 7 IPS ਅਫ਼ਸਰਾਂ ਸਮੇਤ ਪੰਜਾਬ ਪੁਲਿਸ ਦੇ 143 ਹੋਰ ਅਫ਼ਸਰਾਂ ਦਾ ਤਬਾਦਲਾ

ਜਾਣੋ ਕੌਣ  ਬਣੇ ਬਾਬਾ ਬਕਾਲਾ ਦੇ ਨਵੇਂ DSP, 7 IPS ਅਫ਼ਸਰਾਂ ਸਮੇਤ ਪੰਜਾਬ ਪੁਲਿਸ ਦੇ 143 ਹੋਰ ਅਫ਼ਸਰਾਂ ਦਾ ਤਬਾਦਲਾ

17ਵਾਂ ‘ਮੇਲਾ ਉਮਰਾਨੰਗਲ ਦਾ ‘ ਇਸ ਵਾਰ ਫਿਰ ਪਾਵੇਗਾ ਮਾਝੇ ਵਿਚ ਧੁੰਮਾਂ , ਨਵੰਬਰ ਮਹੀਨੇ ਵਿਚ ਦੋ ਰੋਜਾ ਹੋਵੇਗਾ ਖੇਡ ਤੇ ਸਭਿਆਚਾਰਕ ਮੇਲਾ

17ਵਾਂ ‘ਮੇਲਾ ਉਮਰਾਨੰਗਲ ਦਾ ‘ ਇਸ ਵਾਰ ਫਿਰ ਪਾਵੇਗਾ ਮਾਝੇ ਵਿਚ ਧੁੰਮਾਂ , ਨਵੰਬਰ ਮਹੀਨੇ ਵਿਚ ਦੋ ਰੋਜਾ ਹੋਵੇਗਾ ਖੇਡ ਤੇ ਸਭਿਆਚਾਰਕ ਮੇਲਾ

ਸ਼ਾਕਸ਼ੀ ਸਾਹਨੀ ਨੇ ਨਵੇਂ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਵੱਜੋਂ ਸੰਭਾਲਿਆ ਅਹੁੱਦਾ

ਸ਼ਾਕਸ਼ੀ ਸਾਹਨੀ ਨੇ ਨਵੇਂ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਵੱਜੋਂ ਸੰਭਾਲਿਆ ਅਹੁੱਦਾ

You cannot copy content of this page