ਬਿਆਸ(ਰੋਹਿਤ ਅਰੋੜਾ )ਬੀਤੇ ਦਿਨੀ ਬਿਆਸ ਦੇ ਵਿੱਚ ਐਤਵਾਰ ਨੂੰ ਜਲੰਧਰ ਦੇ ਰਹਿਣ ਵਾਲੇ ਕਰੀਬ 60 ਦੇ ਲੋਕ ਮੂਰਤੀ ਪ੍ਰਵਾਹ ਕਰਨ ਆਏ ਸਨ ਅਤੇ ਜਦੋਂ ਵਾਪਸ ਜਾਣ ਲਗੇ ਤਾਂ ਸਭ ਨੂੰ ਆਵਾਜ਼ ਦਿੱਤੀ ਪਰ ਇਹਨਾਂ ਦੇ ਵਿੱਚੋ 4 ਨੌਜਵਾਨ ਜਿੰਨਾ ਦੀ ਉਮਰ ਕਰੀਬ 17 ਤੋ 23 ਸਾਲ ਸੀ ਚੋਰੀ ਨਹਾਉਣ ਲੱਗੇ ਅਤੇ ਮਸਤੀ ਕਰਨ ਲੱਗੇ ਅਤੇ ਮਸਤੀ ਕਰਦੇ ਹੋਏ ਇਹਨਾਂ ਵਿੱਚੋਂ ਇੱਕ ਨੌਜਵਾਨ ਜੋ ਕਿ ਸਭ ਤੋਂ ਛੋਟਾ ਸੀ ਉਹ ਬਾਕੀਆਂ ਨੂੰ ਰੁੜਦਾ ਹੋਇਆ ਨਜ਼ਰ ਆਇਆ ਬਾਕੀ ਨੌਜਵਾਨ ਇਹਨਾਂ ਡੁੱਬਦੇ ਹੋਏ ਨੂੰ ਦੇਖ ਕੇ ਉਸ ਨੂੰ ਬਚਾਉਣ ਲਈ ਪਾਣੀ ਵਿੱਚ ਅੱਗੇ ਗਏ ਪਰ ਕਿਸਮਤ ਧੋਖਾ ਦੇ ਗਈ ਬਾਕੀ ਨੌਜਵਾਨ ਵੀ ਪਾਣੀ ਵਿੱਚ ਰੁੜ ਗਏ ਜਾਂ ਕਹਿ ਸਕਦੇ ਹਾਂ ਕਿਸਮਤ ਇਹਨਾਂ ਨੂੰ ਵੀ ਨਾਲ ਲੈ ਗਈ।
ਬੀਤੇ ਦਿਨੀਂ ਪ੍ਰਸ਼ਾਸਨ ਅਤੇ ਸਮਾਜ ਸੇਵੀ ਗੋਤਾਖੋਰਾਂ ਵੱਲੋਂ ਨੌਜਵਾਨਾਂ ਦੀ ਭਾਲ ਬਿਆਸ ਦਰਿਆ ਦੇ ਵੱਖ ਵੱਖ ਖੇਤਰਾਂ ਵਿੱਚ ਕੀਤੀ ਜਾ ਰਹੀ ਸੀ
ਪਿਛਲੇ ਤਿੰਨ ਦਿਨਾਂ ਤੋਂ ਇਹਨਾਂ ਦਾ ਕੁਝ ਪਤਾ ਨਹੀਂ ਲੱਗ ਰਿਹਾ ਸੀ ਪਰ ਅੱਜ ਬਾਬਾ ਦੀਪ ਸਿੰਘ ਸੇਵਾ ਸੁਸਾਇਟੀ ਦੇ ਨਾਮ ਨਾਲ ਸੰਸਥਾ ਚਲਾਉਣ ਵਾਲੇ ਮਨਜੋਤ ਸਿੰਘ ਤਲਵੰਡੀ ਹੋਰਾਂ ਦੀ ਮਿਹਨਤ ਸਫਲ ਹੋਈ ਅਤੇ ਇੱਕ ਨੌਜਵਾਨ ਦੀ ਲਾਸ਼ ਜਿਲਾ ਕਪੂਰਥਲਾ ਦੇ ਕੋਲ ਗੋਇੰਦਵਾਲ ਸਾਹਿਬ ਤੋਂ ਅੱਗੇ ਕਰੀਬ 15 ਕਿਲੋਮੀਟਰ ਬਿਆਸ ਦਰਿਆ ਵਿੱਚੋਂ ਬਰਾਮਦ ਹੋਈ।
ਭਰੋਸੇਯੋਗ ਸੂਤਰਾਂ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਲਾਸ਼ ਨੂੰ ਕੁੱਤਿਆਂ ਵੱਲੋਂ ਖਾਧਾ ਗਿਆ ਲੱਗਦਾ ਹੈ ਜਾਂ ਹੋ ਸਕਦਾ ਹੈ ਕਿਸੇ ਹੋਰ ਜਾਨਵਰ ਨੇ ਖਾਧਾ ਹੋਵੇ ਖਬਰ ਲਿਖੇ ਜਾਣ ਤੱਕ ਲਾਸ਼ 4 ਨੌਜਵਾਨਾਂ ਵਿੱਚੋ ਕਿਸਦੀ ਹੈ ਇਹ ਕਲੀਅਰ ਨਹੀਂ ਹੋ ਸਕਿਆ
ਤੁਸੀ ਵੀ ਅਰਦਾਸ ਕਰਨਾ ਕੇ ਬਾਕੀ ਨੌਜਵਾਨਾਂ ਦਾ ਵੀ ਜਲਦ ਪਤਾ ਲੱਗ ਸਕੇ
ਹਾਏ ਓ ਰੱਬਾ ਇਨਾ ਕਹਿਰ ਨਹੀਂ ਦੇਖ ਹੁੰਦਾ
ਬਿਆਸ ਦੀ ਵੱਡੀ ਖਬਰ
ਪੰਚਾਇਤੀ ਚੋਣਾਂ 2024- ਨਾਮਜ਼ਦਗੀ ਲਈ ਅੰਮ੍ਰਿਤਸਰ ਜਿਲ੍ਹੇ ਦੇ ਇਹਨਾਂ ਥਾਵਾਂ ਤੇ ਬਣੇ ਵਿਸ਼ੇਸ਼ ਕੇਂਦਰ – ਪੜ੍ਹੋ ਖ਼ਬਰ
Kamaal News