ਰਈਆ(ਰੋਹਿਤ ਅਰੋੜਾ) ਪੰਜਾਬ ਵਿੱਚ ਮੋਟਰਸਾਈਕਲ ਚੋਰੀ ਗਿਰੋਹ ਵੱਡੀ ਗਿਣਤੀ ਵਿੱਚ ਸਰਗਰਮ ਹਨ ਅੱਜ ਥਾਣਾ ਖਿਲਚੀਆਂ ਵੱਲੋਂ ਮੋਟਰਸਾਈਕਲ ਚੋਰਾਂ ਖਿਲਾਫ ਵੱਡੀ ਕਾਰਵਾਈ ਕੀਤੀ ਗਈ। ਇਸ ਬਾਰੇ ਗੱਲਬਾਤ ਕਰਦੇ ਹੋਏ ਡੀਐਸਪੀ ਬਾਬਾ ਬਕਾਲਾ ਸਾਹਿਬ ਸੁਵਿੰਦਰਪਾਲ ਸਿੰਘ ਅਤੇ ਥਾਣਾ ਖਿਲਚੀਆਂ ਦੇ ਮੁਖੀ ਸਬ ਇੰਸਪੈਕਟਰ ਬਿਕਰਮਜੀਤ ਸਿੰਘ ਵੱਲੋਂ ਦੱਸਿਆ ਗਿਆ ਕਿ ਮਾਨਯੋਗ ਐਸਐਸਪੀ ਸ੍ਰੀ ਚਰਨਜੀਤ ਸਿੰਘ ਆਈਪੀਐਸ ਅੰਮ੍ਰਿਤਸਰ ਦਿਹਾਤੀ ਦੇ ਦਿਸ਼ਾ ਨਿਰਦੇਸ਼ ਅਨੁਸਾਰ ਥਾਣਾ ਖਲਚੀਆਂ ਵੱਲੋਂ ਮੁਕੱਦਮਾ ਨੰਬਰ 102 ਮਿਤੀ 25.8.24 ਜੁਰਮ 304, 3(5) BNS ਵਿੱਚ ਤੱਥਾਂ ਦੇ ਅਧਾਰ ਤੇ ਤਫਤੀਸ਼ ਕਰਦੇ ਹੋਏ ਮਿਤੀ 31824 ਆਤਮਾ ਸਿੰਘ ਉਫ ਰਣਜੀਤ ਸਿੰਘ ਪੁੱਤਰ ਰੇਸ਼ਮ ਸਿੰਘ ਵਾਸੀ ਜਹਾਂਗੀਰ ਕਲਾ ਥਾਣਾ ਗੋਇੰਦਵਾਲ ਅਤੇ ਬੇਅੰਤ ਸਿੰਘ ਉਰਫ ਜਸ਼ਨ ਸਿੰਘ ਪੁੱਤਰ ਪ੍ਰਗਟ ਸਿੰਘ ਉਰਫ ਲੱਬੂ ਵਾਸੀ ਜਹਾਂਗੀਰ ਕਲੋਨੀ ਥਾਣਾ ਗੋਇੰਦਵਾਲ ਅਤੇ ਅਰਸ਼ਦੀਪ ਸਿੰਘ ਉਰਫ ਢੇਲਾ ਪੁੱਤਰ ਧਿਆਨ ਸਿੰਘ ਵਾਸੀ ਜਹਾਂਗੀਰ ਖੁਰਦ ਥਾਣਾ ਗੋਇੰਦਵਾਲ ਨੂੰ ਮੁਕਦਮਾ ਵਿੱਚ ਦੋਸ਼ੀ ਨਾਮਜਦ ਕੀਤਾ ਗਿਆ ਹੈ ਦੋਸ਼ੀ ਆਤਮਾ ਸਿੰਘ ਉਰਫ ਰਣਜੀਤ ਸਿੰਘ ਪੁੱਤਰ ਰੇਸ਼ਮ ਸਿੰਘ ਵਾਸੀ ਜਹਾਂਗੀਰ ਕਲਾਂ ਅਤੇ ਬੇਅੰਤ ਸਿੰਘ ਉਰਫ ਲੱਬੂ ਜਹਾਂਗੀਰ ਕਲੋਨੀ ਥਾਣਾ ਗੋਇੰਦਵਾਲ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਦੋਸ਼ੀ ਬੇਅੰਤ ਸਿੰਘ ਦੀ ਪੁਸ਼ਗਿਤ ਅਧਾਰ ਤੇ ਨਿਰਮਲ ਸਿੰਘ ਪੁੱਤਰ ਗੁਰਮੇਲ ਸਿੰਘ ਵਾਸੀ ਸਗਰ ਕਲਾ ਨੂੰ ਮੁਕਦਮਾ ਵਿੱਚ ਦੋਸ਼ੀ ਨਾਮਜਦ ਕਰਕੇ ਗ੍ਰਿਫਤਾਰ ਕਰ ਲਿਆ ਗਿਆ ਹੈ ਦੋਸ਼ੀਆਂ ਪਾਸੋਂ ਕੁੱਲ ਅੱਠ ਮੋਟਰਸਾਈਕਲ ਬਰਾਮਦ ਹੋਏ ਨੇ ਜੋ ਕਿ ਇਹਨਾਂ ਵੱਲੋਂ ਵੱਖ-ਵੱਖ ਥਾਵਾਂ ਤੋਂ ਖੋਹੇ ਗਏ ਅਤੇ ਚੋਰੀ ਕੀਤੇ ਗਏ
ਇਥੇ ਹੈਰਾਨ ਕਰਨ ਵਾਲੀ ਗੱਲ ਇਹ ਸਾਹਮਣੇ ਆਉਂਦੀ ਹੈ ਕਿ ਸਾਰੇ ਮੋਟਰਸਾਈਕਲ ਸਪਲੈਂਡਰ ਨੇ ਜਿਨਾਂ ਨੇ ਲੋਕ ਆਸਾਨ ਨਾਲ ਟੁੱਟ ਜਾਂਦਾ ਹੈ ਗਰੀਬ ਬੰਦਾ ਕਿਸ ਤਰ੍ਹਾਂ ਦੇ ਮੋਟਰਸਾਈਕਲ ਲੈਂਦਾ ਹੈ ਇਹ ਹਰ ਕੋਈ ਸਮਝ ਸਕਦਾ ਹੈ ਪਰ ਲੁਟੇਰੇ ਚੋਰੀ ਕਰਕੇ ਜਾਂ ਖੋ ਕੇ ਪੰਜ ਸਤ ਹਜ਼ਾਰ ਦਾ ਵੇਚ ਕੇ ਆਪਣਾ ਨਸ਼ਾ ਪੂਰਾ ਕਰਕੇ ਇਕ ਦਿਨ ਵਿੱਚ ਅਗਲੇ ਦੀ ਸਾਲਾਂ ਦੀ ਕਮਾਈ ਬਰਬਾਦ ਕਰ ਦਿੰਦੇ ਨੇ ਅਸੀਂ ਲੋਕਾਂ ਨੂੰ ਵੀ ਅਪੀਲ ਕਰਨੀ ਚਾਹਵਾਂਗੇ ਕਿ ਆਪਣੀ ਚੀਜ਼ ਦਾ ਧਿਆਨ ਆਪ ਰੱਖੋ ਅਤੇ ਵੱਡੇ ਤਾਲਿਆਂ ਜਾਂ ਸੰਗਲ ਦਾ ਇਸਤੇਮਾਲ ਕਰਨਾ ਸ਼ੁਰੂ ਕੀਤਾ ਜਾਵੇ।
ਪੰਚਾਇਤੀ ਚੋਣਾਂ 2024- ਨਾਮਜ਼ਦਗੀ ਲਈ ਅੰਮ੍ਰਿਤਸਰ ਜਿਲ੍ਹੇ ਦੇ ਇਹਨਾਂ ਥਾਵਾਂ ਤੇ ਬਣੇ ਵਿਸ਼ੇਸ਼ ਕੇਂਦਰ – ਪੜ੍ਹੋ ਖ਼ਬਰ
Kamaal News