ਇਕੋ ਪਰਿਵਾਰ ਦੇ ਸਨ ਜਖਮੀ ਹੋਏ ਨੌਜਵਾਨ
ਗਲਤ ਢੰਗ ਨਾਲ ਚੱਲ ਰਹਿ ਸੀ ਪਟਾਕਾ ਫੈਕਟਰੀ
ਫੈਕਟਰੀ ਦਾ ਮਾਲਿਕ ਹੋਇਆ ਫਰਾਰ
ਜੰਡਿਆਲਾ ਗੁਰੂ (ਰੋਹਿਤ ਅਰੋੜਾ )ਪਿਛਲੇ ਦਿਨੀ ਹੋਏ ਪਟਾਕਾ ਫੈਕਟਰੀ ਦੇ ਵਿੱਚ ਧਮਾਕੇ ਦੇ ਨਾਲ ਜੋ ਕਿ ਇੱਕੋ ਪਰਿਵਾਰ ਦੇ ਚਾਰ ਜਣਿਆਂ ਦੀ ਮੌਤ ਹੋ ਗਈ ਅਤੇ ਇਸ ਤੋਂ ਇਲਾਵਾ ਪੰਜਵਾਂ ਜੋ ਕਿ ਇਹਨਾਂ ਦੀ ਮਾਸੀ ਦਾ ਲੜਕਾ ਹੈ ਉਹ ਜੰਡਿਆਲਾ ਗੁਰੂ ਦਾ ਰਹਿਣ ਵਾਲਾ ਹੈ ਤਾਂ ਛੇਵਾਂ ਜੋ ਕਿ ਇਸ ਟਾਈਮ ਗੰਭੀਰ ਰੂਪ ਦੇ ਵਿੱਚ ਜਖਮੀ ਹੈ ਤਾਂ ਉਹ ਹਸਪਤਾਲ ਦੇ ਵਿੱਚ ਜਿੰਦਗੀ ਅਤੇ ਮੌਤ ਦੀ ਲੜਾਈ ਲੜ ਰਿਹਾ ਹੈ ਇਹ ਸਾਰੇ ਹਲਕਾ ਬਾਬਾ ਬਕਾਲਾ ਸਾਹਿਬ ਦੇ ਇੱਕ ਛੋਟੇ ਜਿਹੇ ਪਿੰਡ ਭਿੰਡਰ ਦੇ ਰਹਿਣ ਵਾਲੇ ਹਨ ਤੇ ਇਸ ਸਮੇ ਪਿੰਡ ਦੇ ਵਿੱਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ।
ਪਰਿਵਾਰ ਦਾ ਇਹ ਕਹਿਣਾ ਹੈ ਕਿ ਜਿਸ ਵੱਲੋਂ ਇਹ ਫੈਕਟਰੀ ਲਗਾਈ ਗਈ ਸੀ ਇਹ ਫੈਕਟਰੀ ਬਿਲਕੁਲ ਗੈਰਤ ਕਾਨੂੰਨੀ ਢੰਗ ਦੇ ਨਾਲ ਲਗਾਈ ਗਈ ਸੀ ਮ੍ਰਿਤਕ ਜਗਦੀਸ਼ ਸਿੰਘ ਦੇ ਮਾਤਾ ਦਾ ਇਹੀ ਕਹਿਣਾ ਹੈ ਕਿ ਮੇਰੇ ਦੋਵਾਂ ਪੁੱਤਰਾਂ ਨੂੰ ਧੱਕੇ ਦੇ ਨਾਲ ਹੀ ਕੰਮ ਤੇ ਲੈ ਕੇ ਗਏ ਸਨ ਜੋ ਕਿ ਇਹ ਫੈਕਟਰੀ ਦਾ ਮਾਲਕ ਹੈ ਇਸੇ ਪਿੰਡ ਦਾ ਹੀ ਰਹਿਣ ਵਾਲਾ ਹੈਇਨਾਂ ਮ੍ਰਿਤਕਾਂ ਦਾ ਜਿੰਨਾ ਸਮਾਂ ਵੀ ਹਸਪਤਾਲ ਦੇ ਵਿੱਚ ਇਲਾਜ ਚੱਲਿਆ ਜੋ ਕਿ ਪਿੰਡ ਵਾਸੀਆਂ ਵੱਲੋਂ ਮਦਦ ਕੀਤੀ ਗਈ ਪ੍ਰੰਤੂ ਫੈਕਟਰੀ ਦੇ ਮਾਲਕ ਵੱਲੋਂ ਅਣਗੌਲਾ ਕੀਤਾ ਗਿਆ ਤਾਂ ਇੱਕ ਦਿਨ ਵੀ ਨਹੀਂ ਇਹਨਾਂ ਦੇ ਘਰਾਂ ਦੇ ਵਿੱਚ ਜਾ ਕੇ ਹਾਲਾਤਾਂ ਨੂੰ ਦੇਖਿਆਇਹਨਾਂ ਮ੍ਰਿਤਕ ਪਰਿਵਾਰਾਂ ਦੇ ਵਿੱਚ ਭਾਰੀ ਰੋਸ ਦਿਖਾਈ ਦੇ ਰਿਹਾ ਹੈ ਤਾਂ ਅੱਜ ਇਹ ਪਰਿਵਾਰ ਇਨਸਾਫ ਦੀ ਉਡੀਕ ਕਰ ਰਿਹਾ