ਹੁਣ ਕਿਸਾਨ ਸੰਘਰਸ਼ ਕਮੇਟੀ ਨੇ ਘੇਰਿਆ ਇਹ ਥਾਣਾ , ਕੀਤੀ ਦੱਬ ਕੇ ਨਾਅਰੇਬਾਜ਼ੀ- ਪੜ੍ਹੋ ਖ਼ਬਰ

Spread the love

       ਖਿਲਚੀਆ , 9 ਸਤੰਬਰ (ਕਰਮਜੀਤ ਸਿੰਘ ) ਸ਼ਰੇਆਮ ਵਿਕ ਰਹੇ ਨਸ਼ੇ, ਲੁੱਟ ਖੋਹ ਦੀਆਂ ਹੋ ਰਹੀਆਂ ਵਾਰਦਾਤਾਂ, ਸਰਕਾਰੀ ਦਫ਼ਤਰਾਂ ‘ਚ ਸ਼ਰੇਆਮ ਲਈ ਜਾ ਰਹੀ ਰਿਸ਼ਵਤ, ਅਮਨ ਕਾਨੂੰਨ ਦੀ ਵਿਗੜ ਰਹੀ ਹਾਲਤ ਤੇ ਸਿਆਸੀ ਦਬਾਅ ਹੇਠ ਕੀਤੇ ਜਾ ਰਹੇ ਨਾਜਾਇਜ਼ ਪਰਚਿਆਂ ਵਿਰੁੱਧ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਆਗੂ ਤੇ ਵਰਕਰਾਂ ਨੇ ਸਰਵਣ ਸਿੰਘ ਪੰਧੇਰ ਜ਼ਿਲ੍ਹਾ ਪ੍ਰਧਾਨ ਦੀ ਅਗਵਾਈ ਹੇਠ ਥਾਣਾ ਤਰਸਿੱਕਾ ਸਾਹਮਣੇ ਧਰਨਾ ਦਿੱਤਾ ਅਤੇ ਪ੍ਰਸ਼ਾਸਨ ਤੇ ਪੰਜਾਬ ਸਰਕਾਰ ਵਿਰੁੱਧ ਨਾਅਰੇਬਾਜ਼ੀ ਵੀ ਕੀਤੀ । ਇਸ ਮੌਕੇ ਸਬ ਇੰਸਪੈਕਟਰ ਸਿਮਰਨਜੀਤ ਕੌਰ ਐੱਸ. ਐੱਚ.                          ਥਾਣਾ ਤਰਸਿੱਕਾ ਨੂੰ ਇਕ ਮੰਗ-ਪੱਤਰ ਵੀ ਦਿੱਤਾ ਗਿਆ ਤੇ 30 ਸਤੰਬਰ ਤਕ ਸਥਿਤੀ ‘ਚ ਸੁਧਾਰ ਕਰਨ ਲਈ ਕਿਹਾ, ਨਹੀਂ ਤਾਂ ਫਿਰ ਭਾਰੀ ਇਕੱਠ ਕਰਕੇ ਤਿੱਖਾ ਸੰਘਰਸ਼ ਵਿੱਢਣ ਦੀ ਚਿਤਾਵਨੀ ਵੀ ਦਿੱਤੀ | ਮੁੱਖ ਅਫਸਰ ਥਾਣਾ ਤਰਸਿੱਕਾ ਨੇ ਜਥੇਬੰਦੀ ਦੇ ਆਗੂ ਤੇ ਵਰਕਰਾਂ ਨੂੰ ਯਕੀਨ ਦਿਵਾਇਆ ਕਿ ਉਨ੍ਹਾਂ ਦੀਆਂ ਮੰਗਾਂ ‘ਤੇ ਪੂਰੀ ਤਰ੍ਹਾਂ ਅਮਲ ਕੀਤਾ ਜਾਵੇਗਾ ਤੇ ਸ਼ਿਕਾਇਤ ਦਾ ਮੌਕਾ ਨਹੀਂ ਮਿਲੇਗਾ | ਧਰਨੇ ‘ਚ ਬਲਜੀਤ ਸਿੰਘ ਲਾਲੀ ਪ੍ਰਧਾਨ ਬਲਾਕ ਤਰਸਿੱਕਾ, ਨਿਰਵੈਰ ਸਿੰਘ ਭੁੱਲਰ, ਰਣਜੀਤ ਸਿੰਘ ਚਾਟੀਵਿੰਡ, ਅਰਮਿੰਦਰ ਸਿੰਘ ਮਾਲੋਵਾਲ, ਗੁਰਭੇਜ ਸਿੰਘ ਭੀਲੋਵਾਲ, ਬਲਵਿੰਦਰ ਸਿੰਘ ਰਮਾਣਾ ਚੱਕ, ਹਰਦਿਆਲ ਸਿੰਘ ਕੋਟ ਖਹਿਰਾ, ਅਮਰੀਕ ਸਿੰਘ ਬੁਲਾਰਾ ਤੇ ਸਿਮਰਨਜੀਤ ਸਿੰਘ ਮਾਂਗਟ ਆਦਿ ਤੇ ਵਰਕਰ ਸ਼ਾਮਲ ਸਨ

Related Posts

SDM ਬਾਬਾ ਬਕਾਲਾ ਵੀ ਹੋਏ ਤਬਦੀਲ ,124 IAS /PCS ਅਧਿਕਾਰੀ ਤਬਦੀਲ ,ਜਾਣੋ ਕੌਣ ਬਣੇ ਨਵੇਂ SDM

Spread the love

Kamaal News

Continue reading
ਜਾਣੋ ਕੌਣ  ਬਣੇ ਬਾਬਾ ਬਕਾਲਾ ਦੇ ਨਵੇਂ DSP, 7 IPS ਅਫ਼ਸਰਾਂ ਸਮੇਤ ਪੰਜਾਬ ਪੁਲਿਸ ਦੇ 143 ਹੋਰ ਅਫ਼ਸਰਾਂ ਦਾ ਤਬਾਦਲਾ

Spread the love

Kamaal News

Continue reading

Leave a Reply

Your email address will not be published. Required fields are marked *

You Missed

SDM ਬਾਬਾ ਬਕਾਲਾ ਵੀ ਹੋਏ ਤਬਦੀਲ ,124 IAS /PCS ਅਧਿਕਾਰੀ ਤਬਦੀਲ ,ਜਾਣੋ ਕੌਣ ਬਣੇ ਨਵੇਂ SDM

SDM ਬਾਬਾ ਬਕਾਲਾ ਵੀ ਹੋਏ ਤਬਦੀਲ ,124 IAS /PCS ਅਧਿਕਾਰੀ ਤਬਦੀਲ ,ਜਾਣੋ ਕੌਣ ਬਣੇ ਨਵੇਂ SDM

ਜਾਣੋ ਕੌਣ  ਬਣੇ ਬਾਬਾ ਬਕਾਲਾ ਦੇ ਨਵੇਂ DSP, 7 IPS ਅਫ਼ਸਰਾਂ ਸਮੇਤ ਪੰਜਾਬ ਪੁਲਿਸ ਦੇ 143 ਹੋਰ ਅਫ਼ਸਰਾਂ ਦਾ ਤਬਾਦਲਾ

ਜਾਣੋ ਕੌਣ  ਬਣੇ ਬਾਬਾ ਬਕਾਲਾ ਦੇ ਨਵੇਂ DSP, 7 IPS ਅਫ਼ਸਰਾਂ ਸਮੇਤ ਪੰਜਾਬ ਪੁਲਿਸ ਦੇ 143 ਹੋਰ ਅਫ਼ਸਰਾਂ ਦਾ ਤਬਾਦਲਾ

17ਵਾਂ ‘ਮੇਲਾ ਉਮਰਾਨੰਗਲ ਦਾ ‘ ਇਸ ਵਾਰ ਫਿਰ ਪਾਵੇਗਾ ਮਾਝੇ ਵਿਚ ਧੁੰਮਾਂ , ਨਵੰਬਰ ਮਹੀਨੇ ਵਿਚ ਦੋ ਰੋਜਾ ਹੋਵੇਗਾ ਖੇਡ ਤੇ ਸਭਿਆਚਾਰਕ ਮੇਲਾ

17ਵਾਂ ‘ਮੇਲਾ ਉਮਰਾਨੰਗਲ ਦਾ ‘ ਇਸ ਵਾਰ ਫਿਰ ਪਾਵੇਗਾ ਮਾਝੇ ਵਿਚ ਧੁੰਮਾਂ , ਨਵੰਬਰ ਮਹੀਨੇ ਵਿਚ ਦੋ ਰੋਜਾ ਹੋਵੇਗਾ ਖੇਡ ਤੇ ਸਭਿਆਚਾਰਕ ਮੇਲਾ

ਸ਼ਾਕਸ਼ੀ ਸਾਹਨੀ ਨੇ ਨਵੇਂ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਵੱਜੋਂ ਸੰਭਾਲਿਆ ਅਹੁੱਦਾ

ਸ਼ਾਕਸ਼ੀ ਸਾਹਨੀ ਨੇ ਨਵੇਂ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਵੱਜੋਂ ਸੰਭਾਲਿਆ ਅਹੁੱਦਾ

ਜੇਕਰ ਤੁਸੀਂ ਸਤੰਬਰ ਦੀਆਂ ਇਹਨਾਂ ਤਰੀਖਾਂ ਨੂੰ ਰੇਲ ਰਾਹੀਂ ਕਰ ਰਹੇ ਹੋ ਸਫ਼ਰ ਤਾਂ ਇਸ ਰੇਲ ਰੋਕੋ ਅੰਦੋਲਨ ਨੂੰ ਧਿਆਨ ਚ ਰੱਖ ਕੇ ਕਰੋ ਸਫ਼ਰ – ਪੜ੍ਹੋ ਪੂਰੀ ਖਬਰ

ਜੇਕਰ ਤੁਸੀਂ ਸਤੰਬਰ ਦੀਆਂ ਇਹਨਾਂ ਤਰੀਖਾਂ ਨੂੰ ਰੇਲ ਰਾਹੀਂ ਕਰ ਰਹੇ ਹੋ ਸਫ਼ਰ ਤਾਂ ਇਸ ਰੇਲ ਰੋਕੋ ਅੰਦੋਲਨ ਨੂੰ ਧਿਆਨ ਚ ਰੱਖ ਕੇ ਕਰੋ ਸਫ਼ਰ – ਪੜ੍ਹੋ ਪੂਰੀ ਖਬਰ

ਹੁਣ ਕੰਪਿਊਟਰ ਟੀਚਰ ਕਰਨਗੇ ਮੁੱਖ ਮੰਤਰੀ ਨਿਵਾਸ ਘਿਰਾਓ – ਜਾਣੋ ਕਾਰਨ

ਹੁਣ ਕੰਪਿਊਟਰ ਟੀਚਰ ਕਰਨਗੇ ਮੁੱਖ ਮੰਤਰੀ ਨਿਵਾਸ ਘਿਰਾਓ – ਜਾਣੋ ਕਾਰਨ

You cannot copy content of this page