ਰਈਆ ਚ ਚੋਰਾਂ ਦੇ ਹੌਂਸਲੇ ਬੁਲੰਦ , ਹੁਣ ਬਿਜਲੀ ਦੀ ਦੁਕਾਨ ਤੋਂ ਤਾਂਬੇ ਦੀ ਤਾਰ ਚੋਰੀ

Spread the love

ਰਈਆ, 9 ਸਤੰਬਰ2024(ਸਲਵਾਨ) ਅੱਜ ਕੱਲ ਚੋਰਾਂ ਦੇ ਹੌਂਸਲੇ ਰਈਆ ਚ ਪੂਰੇ ਬੁਲੰਦ ਹਨ ਅਤੇ ਆਏ ਦਿਨ ਹੀ ਕੋਈ ਨਾ ਕੋਈ ਚੋਰੀ ਦੀ ਵਾਰਦਾਤ ਸਾਹਮਣੇ ਆ ਰਹੀ ਹੈ । ਮੌਜੂਦਾ ਵਾਰਦਾਤ
ਇੱਥੇ ਰਾਮਵਾੜਾ ਮੰਦਿਰ ਤੋ ਸ਼ਮਸ਼ਾਨ ਘਾਟ ਜਾਦੀ ਸੜਕ ਤੇ ਸਥਿਤ ਬਿਜਲੀ ਦੀ ਦੁਕਾਨ ਤੋ 30 ਕਿੱਲੋ ਦੇ ਲਗਭਗ ਤਾਂਬੇ ਦੀ ਤਾਰ ਚੁੱਕਕੇ ਨੌਸਰਬਾਜ਼ ਸਕੂਟਰੀ ਤੇ ਫ਼ਰਾਰ ਹੋਏ।ਜਿਸ ਸਬੰਧੀ ਪੁਲੀਸ ਚੌਕੀ ਰਈਆ ਇਤਲਾਹ ਦਿੱਤੀ ਗਈ ਹੈ।

ਚੋਰਾਂ ਦੀ CCTV ਚ ਕੈਦ ਹੋਈ ਤਸਵੀਰ

ਇਸ ਸਬੰਧੀ ਦੁਕਾਨ ਦੇ ਮਾਲਕ ਦਵਿੰਦਰ ਸਿੰਘ ਪੱਪੂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਦੋ ਵਿਅਕਤੀ  ਚਿੱਟੇ ਰੰਗ ਦੀ ਸਕੂਟਰੀ ਤੇ ਸਵਾਰ ਹੋ ਕਿ ਕਰੀਬ ਦੁਪਹਿਰ ਦੋ ਵਜੇ ਉਸ ਦੀ ਦੁਕਾਨ ਤੇ ਆਏ ਅਤੇ ਉਨ੍ਹਾਂ ਮੋਟਰ ਦੀ ਮੁਰੰਮਤ ਕਰਵਾਉਣ ਸਬੰਧੀ ਗੱਲਬਾਤ ਕੀਤੀ ਅਤੇ ਦੁਕਾਨ ਦੇ ਅੰਦਰ ਆਕੇ ਕਈ ਪ੍ਰਕਾਰ ਦੇ ਸਮਾਨ ਦੀ ਖ਼ਰੀਦ ਸਬੰਧੀ ਗੱਲਬਾਤ ਕਰਦੇ ਰਹੇ ਉਨ੍ਹਾਂ ਵਿਚ ਇਕ ਵਿਅਕਤੀ ਦੁਕਾਨ ਅੰਦਰ 30 ਕਿੱਲੋ ਤਾਂਬੇ ਦੀ ਤਾਰ ਚੋਰੀ ਕਰਕੇ ਇਕ ਦਮ ਭੱਜ ਗਿਆ ਜਿਸ ਦਾ ਪਿੱਛਾ ਕਰਨ ਤੇ ਉਹ ਪਹਿਲਾ ਤੋ ਸਟਾਰਟ ਸਕੂਟਰੀ ਤੇ ਬੈਠ ਕੇ ਸ਼ਮਸ਼ਾਨਘਾਟ ਵਾਲੇ ਪਾਸੇ ਫ਼ਰਾਰ ਹੋ ਗਿਆ ਜਿਸ ਕਰਕੇ ਉਸ ਦਾ ਕਰੀਬ 30000 ਰੁਪਏ ਦਾ ਨੁਕਸਾਨ ਹੋਇਆ ਹੈ ਜਿਸ ਸਬੰਧੀ ਪੁਲੀਸ ਚੌਕੀ ਇਤਲਾਹ ਦੇ ਕਿ ਉਨ੍ਹਾਂ ਸੀ ਸੀ ਟੀ ਵੀ ਕੈਮਰੇ ਦੀ ਫ਼ੋਟੋ ਵੀ ਪੁਲੀਸ ਨੂੰ ਦਿੱਤੀ ਹੈ।

Related Posts

Leave a Reply

Your email address will not be published. Required fields are marked *

You Missed

ਮਿਡਲ ਸਕੂਲ ਵਿਖੇ ਮਾਪੇ ਅਧਿਆਪਕ ਮਿਲਣੀ ਕਰਾਈ ਗਈ

ਮਿਡਲ ਸਕੂਲ ਵਿਖੇ ਮਾਪੇ ਅਧਿਆਪਕ ਮਿਲਣੀ ਕਰਾਈ ਗਈ

ਪੰਚਾਇਤੀ ਚੋਣਾਂ 2024- ਨਾਮਜ਼ਦਗੀ ਲਈ ਅੰਮ੍ਰਿਤਸਰ ਜਿਲ੍ਹੇ ਦੇ ਇਹਨਾਂ ਥਾਵਾਂ ਤੇ ਬਣੇ ਵਿਸ਼ੇਸ਼ ਕੇਂਦਰ – ਪੜ੍ਹੋ ਖ਼ਬਰ

ਪੰਚਾਇਤੀ ਚੋਣਾਂ 2024- ਨਾਮਜ਼ਦਗੀ ਲਈ ਅੰਮ੍ਰਿਤਸਰ ਜਿਲ੍ਹੇ ਦੇ ਇਹਨਾਂ ਥਾਵਾਂ ਤੇ ਬਣੇ ਵਿਸ਼ੇਸ਼ ਕੇਂਦਰ – ਪੜ੍ਹੋ ਖ਼ਬਰ

SDM ਬਾਬਾ ਬਕਾਲਾ ਵੀ ਹੋਏ ਤਬਦੀਲ ,124 IAS /PCS ਅਧਿਕਾਰੀ ਤਬਦੀਲ ,ਜਾਣੋ ਕੌਣ ਬਣੇ ਨਵੇਂ SDM

SDM ਬਾਬਾ ਬਕਾਲਾ ਵੀ ਹੋਏ ਤਬਦੀਲ ,124 IAS /PCS ਅਧਿਕਾਰੀ ਤਬਦੀਲ ,ਜਾਣੋ ਕੌਣ ਬਣੇ ਨਵੇਂ SDM

ਜਾਣੋ ਕੌਣ  ਬਣੇ ਬਾਬਾ ਬਕਾਲਾ ਦੇ ਨਵੇਂ DSP, 7 IPS ਅਫ਼ਸਰਾਂ ਸਮੇਤ ਪੰਜਾਬ ਪੁਲਿਸ ਦੇ 143 ਹੋਰ ਅਫ਼ਸਰਾਂ ਦਾ ਤਬਾਦਲਾ

ਜਾਣੋ ਕੌਣ  ਬਣੇ ਬਾਬਾ ਬਕਾਲਾ ਦੇ ਨਵੇਂ DSP, 7 IPS ਅਫ਼ਸਰਾਂ ਸਮੇਤ ਪੰਜਾਬ ਪੁਲਿਸ ਦੇ 143 ਹੋਰ ਅਫ਼ਸਰਾਂ ਦਾ ਤਬਾਦਲਾ

17ਵਾਂ ‘ਮੇਲਾ ਉਮਰਾਨੰਗਲ ਦਾ ‘ ਇਸ ਵਾਰ ਫਿਰ ਪਾਵੇਗਾ ਮਾਝੇ ਵਿਚ ਧੁੰਮਾਂ , ਨਵੰਬਰ ਮਹੀਨੇ ਵਿਚ ਦੋ ਰੋਜਾ ਹੋਵੇਗਾ ਖੇਡ ਤੇ ਸਭਿਆਚਾਰਕ ਮੇਲਾ

17ਵਾਂ ‘ਮੇਲਾ ਉਮਰਾਨੰਗਲ ਦਾ ‘ ਇਸ ਵਾਰ ਫਿਰ ਪਾਵੇਗਾ ਮਾਝੇ ਵਿਚ ਧੁੰਮਾਂ , ਨਵੰਬਰ ਮਹੀਨੇ ਵਿਚ ਦੋ ਰੋਜਾ ਹੋਵੇਗਾ ਖੇਡ ਤੇ ਸਭਿਆਚਾਰਕ ਮੇਲਾ

ਸ਼ਾਕਸ਼ੀ ਸਾਹਨੀ ਨੇ ਨਵੇਂ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਵੱਜੋਂ ਸੰਭਾਲਿਆ ਅਹੁੱਦਾ

ਸ਼ਾਕਸ਼ੀ ਸਾਹਨੀ ਨੇ ਨਵੇਂ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਵੱਜੋਂ ਸੰਭਾਲਿਆ ਅਹੁੱਦਾ

You cannot copy content of this page